ਇਹ ਸਫ਼ਾ ਪ੍ਰਮਾਣਿਤ ਹੈ
ਚੜ੍ਹਿਆ ਰੂਪ ਸਵਾਇਆ
ਸਿਪਾਹੀਆ ਤੱਕ ਲੈ ਵੇ-
ਮੇਰੇ ਜੋਵਨ ਤੇ ਹੜ੍ਹ ਆਇਆ


ਛੁੱਟੀ ਲੈ ਕੇ ਆ ਜਾ ਨੌਕਰਾ


ਮੇਰੇ ਬੱਜਣ ਕਲੇਜੇ ਛੁਰੀਆਂ


ਅੱਗ ਬਾਲਕੇ ਧੂੰਏਂ ਦੇ ਪੱਜ ਰੋਵੇ


ਰਾਤੀਂ ਰੋਂਦੀ ਦਾ


ਕੰਤ ਜਿਨ੍ਹਾਂ ਦੇ ਨੌਕਰ


ਗੂਠੇ ਤੇ ਬਰਨਾਮਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਮਾ
ਜਾਂਦਾ ਹੋਇਆ ਦਸ ਨਾ ਗਿਆ
ਮੈਂ ਚਿੱਠੀਆਂ ਕਿਧਰ ਨੂੰ ਪਾਵਾਂ
ਕੋਇਲਾਂ ਕੂਕਦੀਆਂ
ਕਿਤੇ ਬੋਲ ਚੰਦਰਿਆ ਕਾਵਾਂ
ਤੇਰੀ ਫੋਟੋ ਤੇ-
ਬਹਿ ਕੇ ਦਿਲ ਪਰਚਾਵਾਂ


ਚਿੱਠੀ ਆਈ ਬਰ੍ਹਮਾ ਤੋਂ
207 - ਬੋਲੀਆਂ ਦਾ ਪਾਵਾਂ ਬੰਗਲਾ