ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੈਂ ਫੜ ਕੱਤਣੀ ਵਿਚ ਪਾਵਾਂ
ਚਿੱਠੀਏ ਫੇਰ ਵਾਚੂੰ
ਮੈਂ ਰੋਟੀ ਖੇਤ ਅਪੜਾਵਾਂ
ਜੰਡੀ ਆਲਾ ਖੇਤ ਭੁਲਗੀ
ਮੈਂ ਰੋਂਦੀ ਘਰ ਨੂੰ ਆਵਾਂ
ਆਉਂਦੀ ਜਾਂਦੀ ਨੂੰ ਦਿਨ ਢਲ ਜਾਂਦਾ
ਮੁੜ ਆਉਂਦਾ ਪਰਛਾਵਾਂ
ਕੋਇਲਾਂ ਬੋਲਦੀਆਂ-
ਕਦੇ ਬੋਲ ਚੰਦਰਿਆ ਕਾਵਾਂ
ਗੂਠੇ ਤੇ ਬਰਨਾਮਾਂ
ਮੈਂ ਮੁੜ ਮੁੜ ਚਿੱਠੀਆਂ ਪਾਵਾਂ
ਤੂੰ ਮੁੜ ਮੁੰਡਿਆ ਅਣਜਾਣਾ
ਐਸ ਪਟ੍ਹੋਲੇ ਨੇ-
ਨਾਲ਼ ਸਤੀ ਹੋ ਜਾਣਾ
ਛੁੱਟੀ ਲੈ ਕੇ ਆ ਜਾ ਨੌਕਰਾ
ਸੱਸੇ ਨੀ ਮੰਗਾ ਲੈ ਪੁੱਤ ਨੂੰ
ਰਾਤਾਂ ਕਾਲ਼ੀਆਂ ਕੱਲੀ ਨੂੰ ਡਰ ਆਵੇ
ਸੱਸੇ ਨੀ ਮੰਗਾ ਲੈ ਪੁੱਤ ਨੂੰ
ਬਈ ਦੁਨੀਆਂ ਸੁਖੀ ਵਸਦੀ
ਸਾਨੂੰ ਸਜਨਾਂ ਬਾਝ ਹਨ੍ਹੇਰਾ
ਬਈ ਦੁਨੀਆਂ ਸੁਖੀ ਵਸਦੀ
ਕਦੀ ਬਣ ਕੇ ਪਰਾਹੁਣਾ ਆ
208 - ਬੋਲੀਆਂ ਦਾ ਪਾਵਾਂ ਬੰਗਲਾ