ਇਹ ਸਫ਼ਾ ਪ੍ਰਮਾਣਿਤ ਹੈ
ਘਰ ਦੇ ਕੰਤ ਬਿਨਾਂ
ਕੌਣ ਦੁੱਖਾਂ ਦਾ ਸੀਰੀ


ਹੋ ਜਾ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਆਰੀ ਦਾ-
ਦਿਨ ਚੜ੍ਹਦੇ ਦੀ ਲਾਲੀ


ਤੁਰ ਪਈ ਗੋਪੀਆ ਫੜ ਕੇ
ਖੇਤ 'ਚ ਜਾ ਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਅੜ ਕੇ
ਤੁਰ ਪ੍ਰਦੇਸ ਗਿਓਂ
ਦਿਲ ਮੇਰੇ ਵਿਚ ਵੜ ਕੇ


ਮਾਹੀ ਪ੍ਰਦੇਸ ਗਿਆ
ਕਿਹੜੇ ਦਰਦੀ ਨੂੰ ਹਾਲ ਸੁਣਾਮਾਂ
ਸੱਸ ਮੇਰੀ ਮਾਰੇ ਬੋਲੀਆਂ
ਘੁੰਡ ਕੱਢ ਕੇ ਕੀਰਨੇ ਪਾਮਾਂ
ਪਤਾ ਨਾ ਟਕਾਣਾ ਦੱਸਿਆ
ਵੇ ਮੈਂ ਚਿੱਠੀਆਂ ਕਿਧਰ ਨੂੰ ਪਾਮਾਂ
ਛੇਤੀ ਆ ਜਾ ਵੇ-
ਘਰੇ ਕਟਾ ਕੇ ਨਾਮਾ


ਚਿੱਠੀਆਂ ਬਰੰਗ ਭੇਜਦੈਂ


209 - ਬੋਲੀਆਂ ਦਾ ਪਾਵਾਂ ਬੰਗਲਾ