ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਾਕੀਏ ਨੂੰ ਦੋਸ਼ ਦਿੰਦੀ ਏਂ
ਤੇਰਾ ਸ਼ਾਮ ਚਿੱਠੀਆਂ ਨਾ ਪਾਵੇ

ਝਾਮਾਂ ਝਾਮਾਂ ਝਾਮਾਂ

ਜੁੱਤੀ ਮੇਰੀ ਮਖਮਲ ਦੀ
ਧੋ ਕੇ ਪੈਰ ਵਿਚ ਪਾਵਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਮਾ
ਜਾਂਦਾ ਹੋਇਆ ਦਸ ਨਾ ਗਿਆ
ਚਿੱਠੀਆਂ ਕਿਧਰ ਨੂੰ ਪਾਵਾਂ
ਚੁੰਝ ਤੇਰੀ ਵੇ ਕਾਲ਼ਿਆ ਕਾਵਾਂ
ਸੋਨੇ ਨਾਲ਼ ਮੜ੍ਹਾਵਾਂ
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿਤ ਮੈਂ ਔਸੀਆਂ ਪਾਵਾਂ
ਰੱਖ ਲਿਆ ਮੇਮਾਂ ਨੇ-
ਵਿਹੁ ਖਾ ਕੇ ਮਰ ਜਾਵਾਂ

ਤਿੱਖੀ ਨੋਕ ਦੀ ਜੁੱਤੀ ਘਸ ਗਈ

ਨਾਲ਼ੇ ਘਸ ਗਈਆਂ ਖੁਰੀਆਂ
ਮਾਹੀ ਮੇਰਾ ਜੰਗ ਨੂੰ ਗਿਆ-
ਮੇਰੇ ਵੱਜਣ ਕਲੇਜੇ ਛੁਰੀਆਂ

ਬਾਂਕੇ ਸਿਪਾਹੀ ਦੀ ਚਾਂਦੀ ਦੀ ਸੋਟੀ

ਵਿਚ ਸੋਨੇ ਦੀ ਠ੍ਹੋਕਰ
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨੌਕਰ

ਹਾਰ ਜਾਏਂ ਜਰਮਨੀਆਂ

ਮੇਰਾ ਸਿੰਘ ਕੈਦ ਜਿਨ ਕੀਤਾ

ਜੇ ਤੂੰ ਸਿਪਾਹੀਆ ਗਿਆ ਜੰਗ ਨੂੰ

ਲਾ ਕੇ ਮੈਨੂੰ ਝੋਰਾ

210 - ਬੋਲੀਆਂ ਦਾ ਪਾਵਾਂ ਬੰਗਲਾ