ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੱਸ ਮੇਰੀ ਦੇ ਮਾਤਾ ਨਿਕਲੀ
ਮਾਤਾ ਨਿਕਲੀ ਭਾਰੀ
ਸਹੁਰਾ ਮੇਰਾ ਪੂਜਣ ਉੱਠ ਗਿਆ
ਲੈ ਕੇ ਲਾਲ ਫੁਲਕਾਰੀ
ਜੋਤ ਜਗਾਉਂਦੇ ਨੇ
ਦਾੜ੍ਹੀ ਫੂਕਲੀ ਸਾਰੀ
ਬੱਲੇ ਬੱਲੇ
ਬਈ ਚਿੱਟਾ ਗੁੜ ਪੈ ਗਿਆ ਵੰਡਣਾ
ਸੱਸ ਮਰਗੀ
ਸਹੁਰੇ ਦਾ ਹੋ ਗਿਆ ਮੰਗਣਾ
ਬਈ ਚਿੱਟਾ ਗੁੜ ਪੈ ਗਿਆ ਵੰਡਣਾ
ਸਹੁਰਾ ਮੇਰਾ ਬੜਾ ਸ਼ੁਕੀਨੀ
ਫਿਰਦਾ ਕਲਫ ਲਾ ਕੇ
ਸੱਸ ਮੇਰੀ ਤਾਂ ਤੀਰਥ ਤੁਰਗੀ
ਲਿਆਇਆ ਨਵੀਂ ਵਿਆਹ ਕੇ
ਕਲਫ ਤਾਂ ਉਹਦਾ ਉਦੋਂ ਉਤਰਿਆ
ਜਦੋਂ ਆਇਆ ਨਹਾ ਕੇ
ਕੁੱਟਿਆ ਸੌਂਕਣ ਨੇ-
ਬਾਪੂ ਜੀ ਨੂੰ ਢਾਹ ਕੇ
ਨੂੰਹ ਸਹੁਰੇ ਦੀ ਸੁਣੋ ਵਾਰਤਾ
ਖੋਲ੍ਹ ਸੁਣਾਵਾਂ ਸਾਰੀ
ਨੂੰਹ ਬਹੂ ਮੁਕਲਾਵੇ ਆਈ
ਫਿਰਦੀ ਹਾਰ ਸ਼ਿੰਗਾਰੀ
ਰਾਜ ਕੌਰ ਸੀ ਨਾਮ ਬਹੂ ਦਾ
ਸੋਹਣੀ ਸ਼ਕਲ ਪਿਆਰੀ
ਬਹੂ ਮੁਟਿਆਰ ਪੁੱਤ ਨਿਆਣਾ
ਨੀਤ ਬੁੜ੍ਹੇ ਨੇ ਧਾਰੀ
ਸੂਰਤ ਰਾਜੋ ਦੀ-
ਹੁਸਨ ਭਰੀ ਪਟਿਆਰੀ
213 - ਬੋਲੀਆਂ ਦਾ ਪਾਵਾਂ ਬੰਗਲਾ