ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/218

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੇਰੀ ਸੱਸ ਦੇ ਚਿਲਕਣੇ ਵਾਲ਼ੇ
ਬਾਪੂ ਮੈਨੂੰ ਸੰਗ ਲਗਦੀ

ਉਹਨੇ ਅਪਣੇ ਸ਼ੌਂਕ ਨੂੰ ਪਾਏ

ਤੈਨੂੰ ਕਾਹਦੀ ਸੰਗ ਬੱਚੀਏ

ਜਾਂ ਬਾਪੂ ਮੈਂ ਮਰਜਾਂ

ਜਾਂ ਮਰਜੇ ਕੁੜਮਣੀ ਤੇਰੀ

ਪੁੱਤ ਤੇਰਾ ਵੈਲੀ ਸੱਸੀਏ

ਕੀਹਦੇ ਹੌਸਲੇ ਲੰਬਾ ਜਿਹਾ ਤੰਦ ਪਾਵਾਂ

ਸੱਸੇ ਵੇਖ ਨੀ ਜੁਆਨੀ ਮੇਰੀ

ਮੋੜ ਪੁੱਤ ਆਪਣੇ ਨੂੰ

ਸੱਸੇ ਵੇਖ ਨੀ ਜਵਾਨੀ ਮੇਰੀ

ਭਰਤੀ ਤੋਂ ਪੁੱਤ ਰੋਕ ਲੈ

ਰੁੱਸੇ ਪੁੱਤ ਦੀ ਮਗਰ ਨੀ ਜਾਣਾ

ਇਕ ਪੁੱਤ ਹੋਰ ਜੰਮਦੂੰ

ਕਦੋਂ ਜੰਮਿਆ ਕਦੋਂ ਨੀ ਹੋਇਆ ਗੱਭਰੂ

ਹੁਣ ਲੋੜ ਤੇਰੇ ਪੁੱਤ ਦੀ

ਸੱਸ ਆਖਦੀ ਚੜ੍ਹੀ ਐ ਤੈਨੂੰ ਮਸਤੀ

ਰੋ ਰੋ ਅੱਖਾਂ ਲਾਲ ਹੋਗੀਆਂ

ਪੱਚੀਆਂ ਦੀ ਲਿਆਦੇ ਲੋਗੜੀ

ਅਸੀਂ ਸੱਸ ਦੇ ਪਰਾਂਦੇ ਕਰਨੇ

ਸੱਸ ਦੇ ਸਤਾਰਾਂ ਕੁੜੀਆਂ

ਮੱਥਾ ਟੇਕਦੀ ਨੂੰ ਬਾਰਾਂ ਵੱਜ ਜਾਂਦੇ

216 - ਬੋਲੀਆਂ ਦਾ ਪਾਵਾਂ ਬੰਗਲਾ