ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/220

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੱਸੇ ਮੈਨੂੰ ਤਾਂ ਕਰੇਂ ਤਕੜਾਈਆਂ
ਅਪਣੇ ਦਿਨ ਭੁੱਲਗੀ

ਤੈਨੂੰ ਸੱਸ ਦੇ ਮਰੇ ਤੇ ਪਾਵਾਂ

ਸੁਥਣੇ ਸੂਫ ਦੀਏ

ਮਾਏਂ ਨੀ ਮਾਏਂ

ਮੈਨੂੰ ਜੁੱਤੀ ਲਿਆਦੇ
ਹੇਠ ਲਵਾਦੇ ਖੁਰੀਆਂ
ਕਲ੍ਹ ਨੂੰ ਸਹੁਰੀਂ ਜਾਣਾਂ ਨੀ
ਸੱਸਾਂ ਨਨਾਣਾਂ ਬੁਰੀਆਂ

ਨਵੀਂ ਬਹੂ ਮੁਕਲਾਵੇ ਆਈ

ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ
ਰੋਂਦੀ ਭਾਬੋ ਦੇ-
ਨਣਦ ਬੁਰਕੀਆਂ ਪਾਵੇ

ਮਾਪਿਆਂ ਦੇ ਘਰ ਰੱਖੀ ਲਾਡਲੀ

ਖਾਂਦੀ ਲੱਡੂ ਪੇੜੇ
ਸੱਸੇ ਨੀ ਮੈਨੂੰ ਨੱਚ ਲੈਣਦੇ
ਵੱਜੇ ਢੋਲਕੀ ਗੁਆਂਢੀਆਂ ਦੇ ਵਿਹੜੇ
ਸੱਸੇ ਨੀ ਮੈਨੂੰ ਨੱਚ ਲੈਣਦੇ

ਆ ਸੱਸੇ ਆਪਾਂ ਦੋਵੇਂ ਲੜੀਏ

ਕਰੀਏ ਜੀਭ ਕਰਾਰੀ
ਨੀ ਤੇਰੇ ਜਹੀਆਂ ਲੱਖਾਂ ਲੜੀਆਂ
ਤੇਰੇ ਜਹੀਆਂ ਲੱਖਾਂ ਲੜੀਆਂ
ਮੈਂ ਨਾ ਕਿਸੇ ਤੋਂ ਹਾਰੀ

218 - ਬੋਲੀਆਂ ਦਾ ਪਾਵਾਂ ਬੰਗਲਾ