ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੈਂ ਧੀ ਗਿੱਲਾਂ ਦੀ-
ਪੁੱਤਾਂ ਵਾਂਗੂੰ ਪਾਲ਼ੀ
ਸੁਣ ਨੀ ਸੱਸੇ ਐਤਵਾਰੀਏ
ਵਾਰ ਵਾਰ ਸਮਝਾਵਾਂ
ਜਿਹੜਾ ਤੇਰਾ ਲੀਰ ਪਰਾਂਦਾ
ਸਣੇ ਸੰਦੂਕ ਅੱਗ ਲਾਵਾਂ
ਜਿਹੜੀ ਤੇਰੀ ਸੇਰ ਪੰਜੀਰੀ
ਵਿਹੜੇ ਵਿਚ ਖਿੰਡਾਵਾਂ
ਗਾਲ਼ ਭਰਾਵਾਂ ਦੀ-
ਮੈਂ ਨਾ ਮੁੜ ਮੁੜ ਖਾਵਾਂ
ਢਾਹੇ ਦੀ ਮੈਂ ਜੰਮੀ ਜਾਈ
ਪੁਆਧ ਲਿਆਣ ਵਿਆਹੀ
ਪਹਿਲਾਂ ਮੈਥੋਂ ਰੇਹ ਸਟਾਇਆ
ਪਿੱਛੋਂ ਗੋਡੀ ਕਰਾਈ
ਘਰ ਆਈ ਨਾਲ਼ ਸੱਸ ਲੜੇੇਂਦੀ
ਘਾਹ ਕਿਉਂ ਨਾ ਲਿਆਈ
ਡੰਗਰ ਵੱਛਾ ਵੰਡਣ ਲੱਗੇ
ਬੇੜੀਂ ਜੁੜੇ ਕਸਾਈ
ਗਾਲ਼ ਭਰਾਵਾਂ ਦੀ-
ਸੱਸੇ ਕੀਹਨੇ ਦੇਣ ਸਖਾਈ
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿਚ ਖੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁਡਦੀ ਗੁਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲ਼ਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ ਕੱਟੇ ਵਗ ਰਲ਼ਾਵਾਂ
219 - ਬੋਲੀਆਂ ਦਾ ਪਾਵਾਂ ਬੰਗਲਾ