ਇਹ ਵਰਕਾ ਤਸਦੀਕ ਕੀਤਾ ਗਿਆ ਏ
ਮਹਿੰ ਨੂੰ ਲੈਣ ਕਸਾਈ
ਪੰਜੇ ਬੁਢੀਏ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ਼ ਭਰਾਵਾਂ ਦੀ-
ਕੀਹਨੇ ਕੱਢਣ ਸਖਾਈ
ਚੰਦਰੇ ਪੁਆਧ ਵਿਆਹੀ
ਚੰਦਰੇ ਪੁਆਧ ਦੇ ਐਸੇ ਸੁਣੀਂਦੇ
ਜਾਂਦੀ ਘਾਹ ਖੋਤਣ ਲਾਈ
ਘਾਹ ਖੋਤਦੀ ਦਾ ਖੁਰਪਾ ਟੁੱਟਿਆ
ਰੋਂਦੀ ਘਰ ਨੂੰ ਆਈ
ਘਰ ਆਈ ਨੂੰ ਸੱਸ ਗਾਲ਼ਾਂ ਦਿੰਦੀ
ਘਾਹ ਦੀ ਪੰਡ ਨਾ ਲਿਆਈ
ਕੱਟਰੂ ਵੱਛਰੂ ਭੁੱਖੇ ਮਰਦੇ
ਮੈਸ ਮਰੇ ਥਿਹਾਈ
ਕੱਟਰੂ ਵੱਛਰੂ ਵੱਗ ਰਲਾਵਾਂ
ਮੈਸ ਨੂੰ ਦੇਵਾਂ ਕਸਾਈ
ਪੰਜੇ ਸੱਸੇ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜਮਾਈ
ਸਤਵਾਂ ਉਹ ਮਰਜੇ
ਜੀਹਦੇ ਲੜ ਤੂੰ ਲਾਈ
ਗਾਲ਼ ਭਰਾਵਾਂ ਦੀ-
ਕੀਹਨੇ ਦੇਣ ਸਖਾਈ
ਉਤੇ ਫਿਰਦੀ ਜੂੰ
ਨੀ ਸੱਸੇ ਚੰਦਰੀਏ
ਝਗੜੇ ਦੀ ਜੜ ਤੂੰ
ਡੇਕ ਦਾ ਨੀ
220 - ਬੋਲੀਆਂ ਦਾ ਪਾਵਾਂ ਬੰਗਲਾ