ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/223

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸੱਸ ਲੜਦੀ ਤੇ
ਆਪ ਖੜਾ ਦੇਖਦਾ ਨੀ

ਸੱਸ ਮੇਰੀ ਬੜਾ ਸਤਾਇਆ

ਨਿੱਤ ਪੁਆੜੇ ਪਾਵੇ
ਉਠਦੀ ਬਹਿੰਦੀ ਰਹੇ ਸਿਖਾਉਂਦੀ
ਜਦ ਮਾਹੀ ਘਰ ਆਵੇ
ਮਾਹੀ ਮੇਰਾ ਲਾਈ ਲਗ ਨਾ
ਮੈਨੂੰ ਕਾਹਦੀ ਲੋੜ
ਮੇਰਾ ਮਾਹੀ ਗੜਵਾ-
ਮੈਂ ਗੜਵੇ ਦੀ ਡੋਰ

ਸੱਸ ਮੇਰੀ ਤਾਂ ਬੜੀ ਕੁਪੱਤੀ

ਹਰਦਮ ਲੜਦੀ ਰਹਿੰਦੀ
ਉਠਦੀ ਬਹਿੰਦੀ ਰਹੇ ਸਿਖਾਂਦੀ
ਜਦ ਮਾਹੀ ਘਰ ਆਵੇ
ਨੀ ਮਾਹੀ ਮੇਰਾ ਤਾਂ
ਨੀ ਮਾਹੀ ਮੇਰਾ ਤਾਂ
ਲਾਈ-ਲੱਗ ਨਾ
ਮੈਨੂੰ ਕਾਹਦੀ ਥੋੜ੍ਹ
ਮੇਰੀ ਕੀਹਨੇ ਖਿਚ ਲਈ
ਪੰਤਗ ਵਾਲ਼ੀ ਡੋਰ

ਸੱਸ ਤਾਂ ਕਹਿੰਦੀ

ਬਹੂ ਨੂੰ ਪੀਹਣਾ ਨੀ ਆਉਂਦਾ
ਪੀਹਣਾ ਨੀ ਆਉਂਦਾ
ਸੱਸ ਦੀ ਮਰਗੀ ਕੱਟੀ
ਬਹੂ ਦੀ ਛਮ ਛਮ ਕਰਦੀ ਚੱਕੀ

ਮੇਰੀ ਸੱਸ ਬੜੀ ਕੁਪੱਤੀ

ਮੈਨੂੰ ਪਾਉਣ ਨਾ ਦੇਵੇ ਜੁੱਤੀ
ਮੈਂ ਵੀ ਜੁੱਤੀ ਪਾਉਣੀ ਆਂ

221 - ਬੋਲੀਆਂ ਦਾ ਪਾਵਾਂ ਬੰਗਲਾ