ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁੰਡਿਆ ਰਾਜ਼ੀ ਰਹਿ ਗੁੱਸੇ
ਤੇਰੀ ਮਾਂ ਖੜਕਾਉਣੀ ਆਂ

ਸੱਸੇ ਲੜਿਆ ਨਾ ਕਰ

ਐਵੇਂ ਸੜਿਆ ਨਾ ਕਰ
ਬਹੁਤੀ ਔਖੀ ਹੁੰਦੀ ਤਾਂ
ਸਾਨੂੰ ਅੱਡ ਕਰ ਦੇ
ਸਾਡੇ ਬਾਪ ਦਾ ਜਵਾਈ
ਸਾਡੇ ਵਲ ਕਰਦੇ

ਸੱਸ ਮੇਰੀ ਨੇ ਅੱਡ ਕਰ ਦਿੱਤਾ

ਟੋਭੇ ਉੱਤੇ ਘਰ ਵੇ
ਵਿਚ ਡੱਡੂ ਬੋਲਦੇ
ਮੇਰੇ ਡੁੱਬਣ ਦਾ ਡਰ ਵੇ
ਵਿਚ ਡੱਡੂ ਬੋਲਦੇ

ਸੱਸ ਮੇਰੀ ਨੇ ਅੱਡ ਕਰ ਦਿੱਤਾ

ਦੇ ਕੇ ਸੇਰ ਕੁ ਆਟਾ
ਨੀ ਨਿੱਤ ਕੌਣ ਲੜੇ
ਕੌਣ ਪਟਾਵੇ ਝਾਟਾ

ਸੱਸ ਮੇਰੀ ਨੇ ਅੱਡ ਕਰ ਦਿੱਤਾ

ਦੇ ਕੇ ਕਾਣੀ ਭੇਡ
ਤੈਨੂੰ ਸੰਸਾ ਕਾਹਦਾ
ਜਾ ਮੁੰਡਿਆਂ ਵਿਚ ਖੇਡ

ਸੱਸ ਮੇਰੀ ਨੂੰ ਮਾਤਾ ਨਿਕਲੀ

ਸਹੁਰਾ ਕਰੇ ਦੁਆ
ਨੀ ਮਾਤਾ ਭਾਗ ਭਰੀਏ
ਬੇੜਾ ਬੰਨੇ ਲਾ

222 - ਬੋਲੀਆਂ ਦਾ ਪਾਵਾਂ ਬੰਗਲਾ