ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੱਸ ਮੇਰੀ ਨੇ ਸਕੂਟਰ ਜੰਮਿਆ
ਸਹੁਰੇ ਨੇ ਪਟਰੌਲ
ਆਪਾਂ ਸੈਰ ਕਰਾਂਗੇ
ਦਿੱਲੀ ਤੇ ਲਾਹੌਰ

ਹੋਰ ਜਨੌਰ ਰੋਹੀਏਂ ਚੁਗਦੇ

ਕੀੜੀਆਂ ਚੁਗਦੀਆਂ ਅੱਕਾਂ ਕੋਲ਼
ਨਹੀਂ ਜੀ ਲਗਦਾ ਸੱਸਾਂ ਕੋਲ਼

ਵੀਰ ਮੇਰੇ ਨੇ ਗੰਨੇ ਲਿਆਂਦੇ

ਕੋਠੇ ਚੜ੍ਹਕੇ ਚੂਪਾਂਗੇ
ਸੱਸ ਕੰਜਰੀ ਦਾ
ਸੱਸ ਕੰਜਰੀ ਦਾ
ਘੱਗਰਾ ਫੂਕਾਂਗੇ

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਏ ਝਾਫੇ
ਜੇ ਮੇਰੀ ਸੱਸ ਮਰਜੇ
ਮੈਂ ਦੂਰੋਂ ਕਰਾਂ ਸਿਆਪੇ

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਏ ਤੂਤ
ਜੇ ਮੇਰੀ ਸੱਸ ਮਰਜੇ
ਮੈਂ ਦੂਰੋਂ ਮਾਰਾਂ ਕੂਕ

ਸਹੁਰਾ ਮੇਰਾ ਬੇਰ ਲਿਆਇਆ

ਸਹੁਰਾ ਮੇਰਾ ਬੇਰ ਲਿਆਇਆ
ਛਾਵੇਂ ਬਹਿ ਕੇ ਖਾਵਾਂਗੇ
ਸੱਸ ਮਰੂਗੀ ਤਾਂ ਹਿੜਕ ਚਲਾਵਾਂਗੇ

224 - ਬੋਲੀਆਂ ਦਾ ਪਾਵਾਂ ਬੰਗਲਾ