ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਸ ਮੇਰੀ ਨੇ ਸੇਵੀਆਂ ਧਰੀਆਂ
ਮੈਨੂੰ ਦਿੱਤੀਆਂ ਤੜਕ ਤੜਕ
ਮੈਂ ਮਰਗੀ
ਮੈਂ ਮਰਗੀ ਵੇ ਤੜਫ ਤੜਫ

ਸੱਸ ਮੇਰੀ ਦੇ ਮਾਤਾ ਨਿਕਲੀ

ਨਿਕਲੀ ਦਾਣਾ ਦਾਣਾ
ਮਾਤਾ ਮਾਫ ਕਰੀਂ
ਮੈਂ ਪੂਜਣ ਨੀ ਜਾਣਾ

ਆਰੇ ਆਰੇ ਆਰੇ

ਸੱਸ ਮੇਰੀ ਬੜੀ ਔਂਤਰੀ
ਨੀ ਉਹ ਧੁਖਦੀ ਤੇ ਫੂਕਾਂ ਮਾਰੇ
ਮਾਹੀਏ ਕੋਲ਼ ਲਾਵੇ ਲੂਤੀਆਂ
ਚੜ੍ਹਕੇ ਨਿਤ ਚੁਬਾਰੇ
ਕਹਿੰਦੀ ਇਹ ਨਾ ਘੁੰਡ ਕੱਢਦੀ
ਇਹਨੂੰ ਗੱਭਰੂ ਕਰਨ ਇਸ਼ਾਰੇ
ਸੱਸੇ ਬਚ ਜਾ ਨੀ
ਦਿਨੇ ਦਖਾਦੂੰ ਤਾਰੇ

ਇੱਕ ਲੱਡੂਆ ਦੋ ਲੱਡੂਏ

ਲਡੂਆਂ ਦੀ ਝੋਲੀ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁਝ ਕਹਿਕੇ ਅੰਦਰ ਵੜ ਗਿਆ

ਸੱਸ ਮੇਰੀ ਨੇ ਮੁੰਡੇ ਜੰਮੇ

ਇਕ ਅੰਨ੍ਹਾਂ ਇੱਕ ਕਾਣਾ
ਨੀ ਕਹਿੰਦੇ ਕੌਡੀ ਦੇਖਣ ਜਾਣਾ

ਸੱਸ ਮੇਰੀ ਨੇ ਮੁੰਡੇ ਜੰਮੇ

ਮੁੰਡੇ ਜੰਮੇ ਅੱਠ
ਸੱਤ ਵੇਰੀ ਖਾਧੀ ਪੰਜੀਰੀ

226 - ਬੋਲੀਆਂ ਦਾ ਪਾਵਾਂ ਬੰਗਲਾ