ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/233

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੇਠ ਜਠਾਣੀ ਅੰਦਰ ਪੈਂਦੇ
ਮੇਰਾ ਮੰਜਾ ਦਰ ਵਿਚ ਵੇ
ਕੀ ਲੋਹੜਾ ਪੈ ਗਿਆ ਘਰ ਵਿਚ ਵੇ

ਦਰਾਣੀ ਦੁੱਧ ਰਿੜਕੇ

ਜਠਾਣੀ ਦੁੱਧ ਰਿੜਕੇ
ਅਸੀਂ ਕਿਉਂ ਚਿਰਕਾਂਗੇ
ਸਿੰਘਾ ਲਿਆ ਬੱਕਰੀ
ਦੁਧ ਰਿੜਕਾਂਗੇ

ਚਿੱਟਿਆਂ ਚੌਲਾਂ ਦੀਆਂ

ਵੱਟੀਆਂ ਵੇ ਪਿੰਨੀਆਂ
ਪਹਿਲੀ ਪਿੰਨੀ ਜੇਠ ਦੀ ਵੇ
ਪਾਣੀ ਵਗੇ ਪੁਲਾਂ ਦੇ ਹੇਠ ਦੀ ਵੇ

ਟੁੱਟੀ ਮੰਜੀ ਜੇਠ ਦੀ

ਜਠਾਣੀ ਮੇਰੇ ਮੇਚ ਦੀ
ਪਹਿਲਾ ਪੈਰ ਧਰਿਆ ਨੀ ਮਾਂ
ਮੇਰੇ ਏਥੇ ਠੂਹਾਂ ਲੜਿਆ ਨੀ ਮਾਂ
ਮੇਰੇ ਏਥੇ ਠੂਹਾਂ ਲੜਿਆ ਨੀ ਮਾਂ

ਗੰਦਲਾਂ ਵੇ ਤੋੜਦੀ

ਮੈਂ ਆਪ ਟੁੱਟ ਜਾਨੀ ਆਂ
ਵੱਟ ਤੇ ਖੜੇ ਨੇ ਜਿੰਦ ਸਾੜੀ
ਦਿਓਰ ਭਾਵੇਂ ਜਿੰਦ ਕੱਢ ਲੇ
ਛੜੇ ਜੇਠ ਨੇ ਝਿੜਕ ਕਿਉਂ ਮਾਰੀ

ਧੇਲੇ ਦੀ ਮੈਂ ਰੂੰ ਪੰਜਾਈ

ਓਹ ਵੀ ਚੜ੍ਹਗੀ ਛੱਤੇ
ਵੇਖੋ ਨੀ ਮੇਰੇ ਹਾਣ ਦੀਓ
ਮੇਰਾ ਜੇਠ ਪੂਣੀਆਂ ਵੱਟੇ

231 - ਬੋਲੀਆਂ ਦਾ ਪਾਵਾਂ ਬੰਗਲਾ