ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਵਦੇ ਬਾਰ ਨੂੰ ਤਖਤੇ ਲੁਆ ਲੇ
ਮੇਰੇ ਬਾਰ ਨੂੰ ਖਿੜਕੀ
ਜੇ ਮੈਂ ਨਿਆਣੀ ਸੀ
ਤਾਹੀਓਂ ਜੇਠ ਨੇ ਝਿੜਕੀ

ਤਾਰਾਂ ਤਾਰਾਂ ਤਾਰਾਂ

ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ
ਚਲਦੀਆਂ ਮੋਟਰ ਕਾਰਾਂ
ਬੋਲੀਆਂ ਦੀ ਰੇਲ ਭਰਾਂ
ਦੁਨੀਆਂ ਚੜ੍ਹੇ ਹਜ਼ਾਰਾਂ
ਬੋਲੀਆਂ ਦੀ ਨਹਿਰ ਭਰਾਂ
ਲਗਦੇ ਮੋਘੇ ਨਾਲ਼ਾਂ
ਜਿਊਂਦੀ ਤੂੰ ਮਰ ਗਈ
ਕੱਢੀਆਂ ਜੇਠ ਨੇ ਗਾਲ੍ਹਾਂ

ਪਹਿਲੀ ਵਾਰ ਜਦ ਗਈ ਮੈਂ ਸਹੁਰੇ

ਬਣ ਗਈ ਸਭ ਤੋਂ ਨਿਆਣੀ
ਚੁਲ੍ਹਾ ਚੌਂਕਾ ਸਾਰਾ ਸਾਂਭਦੀ
ਨਾਲ਼ੇ ਭਰਦੀ ਪਾਣੀ
ਦਿਨ ਚੜ੍ਹ ਜਾਏ ਜਾਗ ਨਾ ਆਵੇ
ਮਾਰੇ ਬੋਲ ਜਠਾਣੀ
ਉਠ ਕੇ ਕੰਮ ਕਰ ਨੀ-
ਕਾਹਤੇ ਪਈ ਐਂ ਮੂੂੰਗੀਆ ਤਾਣੀ

ਪਹਿਲੀ ਵਾਰ ਜਦ ਗਈ ਮੁਕਲਾਵੇ

ਸੱਭ ਗੱਲੋਂ ਸ਼ਰਮਾਵੇ
ਉੱਚਾ ਬੋਲ ਕਦੇ ਨਾ ਬੋਲੇ
ਚੰਗੇ ਕਰਮ ਕਮਾਵੇ
ਤੜਕੇ ਉਠ ਕੇ ਸੱਸ ਸਹੁਰੇ ਦੇ
ਪੈਰਾਂ ਨੂੰ ਹੱਥ ਲਾਵੇ

232 - ਬੋਲੀਆਂ ਦਾ ਪਾਵਾਂ ਬੰਗਲਾ