ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/235

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਾਲ਼ ਜਠਾਣੀ ਬੋਲਣ ਹੋ ਗਿਆ
ਚੰਗੀ ਪੜ੍ਹਤ ਪੜ੍ਹਾਵੇ
ਚੱਕਤੀ ਜਠਾਣੀ ਨੇ-
ਦਾਬਾ ਮੁੰਡੇ ਤੇ ਪਾਵੇ

ਤੇਰੀ ਮਾਂ ਲੜੇ ਕੀ ਲੜਨਾ

ਉਹ ਤਾਂ ਬੁੱਢ-ਬਢੇਰੀ ਆਂ
ਤੇਰੀ ਭੈਣ ਲੜੇ ਕੀ ਲੜਨਾ
ਉਹ ਤਾਂ ਧੀ ਧਿਆਣੀ ਆਂ
ਮੇਰੀ ਲੜੇ ਜਠਾਣੀ ਆਖਾਂ
ਉਹ ਤਾਂ ਖਸਮਾਂ ਨੂੰ ਖਾਣੀ ਆਂ
ਏਧਰ ਆ ਸ਼ਰੀਕਣੀਏ-
ਆਢਾ ਲਾ ਸ਼ਰੀਕਣੀਏਂ

ਭੋਏਂ ਵੰਡ ਲੀ ਭਾਂਡਾ ਵੰਡ ਲਿਆ

ਭੋਏਂ ਵੰਡ ਲੀ ਨਿਹਾਣੀ ਨਾਲ਼
ਮੇਰਾ ਝਗੜਾ ਜਠਾਣੀ ਨਾਲ਼
ਭੋਏਂ ਵੰਡਲੀ ਬਹੋਲੇ ਨਾਲ਼
ਮੇਰਾ ਝਗੜਾ ਵਚੋਲੇ ਨਾਲ਼

ਪਹਿਲੀ ਵਾਰ ਮੈਂ ਗਈ ਮੁਕਲਾਵੇ

ਪਹਿਨਿਆ ਸੋਨਾ ਚਾਂਦੀ
ਮੇਰੇ ਹੱਥਾਂ ਦਾ ਦੁਧ ਨੀ ਪੀਂਦਾ
ਪਾਣੀ ਲੈ ਕੇ ਜਠਾਣੀ ਜਾਂਦੀ
ਮਨੋ ਵਿਸਾਰ ਦਿੱਤੀ-
ਸੋਚ ਹੱਡਾਂ ਨੂੰ ਖਾਂਦੀ

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ

ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲਗ
ਜੇ ਸਣੇ ਪਜਾਮੇ ਕੋਟ


233 - ਬੋਲੀਆਂ ਦਾ ਪਾਵਾਂ ਬੰਗਲਾ