ਇਹ ਵਰਕੇ ਦੀ ਤਸਦੀਕ ਕੀਤਾ ਹੈ
ਨਣਦ-ਭਰਜਾਈ
ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
ਮੇਰੀ ਨਣਦ ਚੱਲੀ ਮੁਕਲਾਵੇ
ਗੋਭੀ ਦੇ ਫੁੱਲ ਵਰਗੀ
ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ
ਮੇਰੀ ਨਣਦ ਗਈ ਮੁਕਲਾਵੇ
ਦੁੱਧ ਵਾਂਗੂ ਰਿੜਕ ਸੁੱਟੀ
ਨਣਦੇ ਮੋਰਨੀਏਂ
ਤੇਰੇ ਮਗਰ ਬੰਦੂਕਾਂ ਵਾਲ਼ੇ
ਨਣਦੇ ਮੋਰਨੀਏਂ
ਘੜਾ ਵਿਚ ਮੁੰਡਿਆਂ ਦੇ ਭੰਨਿਆਂ
ਭਾਬੋ ਮੇਰੇ ਵਸ ਨਾ ਰਹੀ
ਘੜਾ ਫੁਟ ਗਿਆ ਸੁੱਥਣ ਪਟ ਹੋਗੀ
ਚਿੱਟੇ ਗੁਠੜੇ ਦੁਖੱਲੀ ਜੁੱਤੀ ਪਾ ਕੇ
ਕਿੱਥੇ ਚੱਲੀ ਬੀਬੀ ਨਣਦੇ
ਹੱਥ ਪੂਣੀਆਂ ਢਾਕ ਤੇ ਚਰਖਾ
ਤ੍ਰਿੰਜਣੀ ਕੱਤਣ ਚੱਲੀ
ਮਿਹਣੇ ਮਾਰ ਨਾ ਕੁਪੱਤੀਏ ਨਣਦੇ
ਲਾਗਲੇ ਸ਼ਰੀਕ ਸੁਣਦੇ
235 - ਬੋਲੀਆਂ ਦਾ ਪਾਵਾਂ ਬੰਗਲਾ