ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/238

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਪਣਾ ਕੀ ਲੈ ਗਿਆ ਨਣਦੇ
ਮੁੰਡਾ ਉਠ ਗਿਆ ਪੈਂਦ ਤੇ ਬਹਿ ਕੇ

ਚੰਦਰੇ ਘਰਾਂ ਦੀਆਂ ਆਈਆਂ

ਭੈਣਾਂ ਨਾਲ਼ੋਂ ਭਾਈ ਤੋੜ ਲੇ

ਭੰਨਤਾ ਚੱਕੀ ਦਾ ਹੱਥੜਾ

ਨਣਦ ਬਛੇਰੀ ਨੇ

ਨਣਦੇ ਦੁਖ ਦੇਣੀਏਂ

ਤੈਨੂੰ ਤੋਰ ਕੇ ਕਦੇ ਨੀ ਨੌਂ ਲੈਣਾ

ਨਣਦੇ ਜਾ ਸਹੁਰੇ

ਭਾਮੇਂ ਲੈ ਜਾ ਕੰਨਾਂ ਦੇ ਵਾਲ਼ੇ

ਭਾਈ ਭਾਓ ਦੇ

ਭਰਜਾਈਆਂ ਲੁੱਟਣ ਖਾਣ ਦੀਆਂ

ਜੁਗ ਜੁਗ ਜਿਉਣ ਸਕੀਆਂ ਭਰਜਾਈਆਂ

ਪਾਣੀ ਮੰਗੇ ਦੁਧ ਦਿੰਦੀਆਂ

ਤੂੰ ਵੀ ਲੜੇਂ ਤੇਰੀ ਮਾਂ ਵੀ ਲੜੇ

ਤੂੰ ਵੀ ਲੜੇਂ ਤੇਰੀ ਮਾਂ ਵੀ ਲੜੇ
ਨਾਲ਼ੇ ਲੜੇ ਤੇਰੀ ਵੱਡੀ ਭੈਣ ਜੀ
ਤੁਹਾਡਾ ਮਾਂ ਪੁੱਤਾਂ ਦਾ ਏਕੜਾ
ਵੇ ਮੈਂ ਕੱਲੀ ਦੈਂਗੜੀ

ਮਾਏਂ ਨੀ ਮਾਏਂ

ਮੈਨੂੰ ਜੁੱਤੀ ਲਿਆਦੇ
ਹੇਠ ਲਵਾਦੇ ਖੁਰੀਆਂ
ਕਲ੍ਹ ਨੂੰ ਸਹੁਰੇ ਜਾਣਾ ਨੀ
ਸੱਸਾਂ ਨਨਾਣਾਂ ਬੁਰੀਆਂ

236 - ਬੋਲੀਆਂ ਦਾ ਪਾਵਾਂ ਬੰਗਲਾ