ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਡਲ਼ੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਆਰੀ
ਰੋਟੀ ਚੱਕ ਭਾਬੋ-
ਦੂਰ ਸੁਣੀਂਦੇ ਹਾਲ਼ੀ
ਵਿਹੜੇ ਦੇ ਵਿਚ ਕੱਤੇਂ ਭਾਬੀਏ
ਕੁੜੀਆਂ ਵੇਖਣ ਆਈਆਂ
ਲਿਆ ਭਾਬੀ ਤੇਰੇ ਸੁਰਮਾਂ ਪਾ ਦਿਆਂ
ਭਰ ਕੇ ਸੁਰਮ ਸਲਾਈਆਂ
ਨਣਦਾਂ ਨੂੰ ਝਿੜਕਦੀਆਂ-
ਬੇ ਅਕਲਾਂ ਭਰਜਾਈਆਂ
ਜੇ ਘਰ ਹੋਵੇ ਨਣਦ ਕੁਆਰੀ
ਠਾਣੇਦਾਰ ਨੂੰ ਵਿਆਹੀਏ
ਸਹੁਣੇ ਸਹੁਣੇ ਕਪੜੇ ਲੈ ਕੇ
ਛੱਜ ਟੂੰਮਾਂ ਦਾ ਪਾਈਏ
ਘਰ ਦੀ ਨਣਦ ਬਿਨਾਂ-
ਕੀਹਦੇ ਪ੍ਰਾਹੁਣੇ ਜਾਈਏ
ਵੀਰ ਤੇਰੇ ਦੇ ਹੱਥ ਵਿਚ ਮੁੰਦਰੀ
ਮੁੰਦਰੀ ਦੇ ਵਿਚ ਹੀਰਾ
ਨੀ ਸੱਚੀਂ ਮੁੱਚੀਂ ਚੰਨ ਵਰਗਾ
ਚੰਨ ਵਰਗਾ ਨਨਾਣੇ ਤੇਰਾ ਵੀਰਾ
ਗ਼ਮ ਨੇ ਖਾ ਲੀ
ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਆਰੀ
ਗ਼ਮ ਹੱਡਾਂ ਨੂੰ ਇਉਂ ਲੱਗ ਜਾਂਦਾ
ਬਈ ਗ਼ਮ ਹੱਡਾਂ ਨੂੰ ਇਉਂ ਲੱਗ ਜਾਂਦਾ
ਜਿਉਂ ਲੱਕੜ ਨੂੰ ਆਰੀ
ਕੋਠੇ ਚੜ੍ਹਕੇ ਵੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਦੀ ਦੇ ਲਗਿਆ ਕੰਡਾ
ਰੋਗਣ ਹੋ ਗਈ ਭਾਰੀ
238 - ਬੋਲੀਆਂ ਦਾ ਪਾਵਾਂ ਬੰਗਲਾ