ਇਹ ਸਫ਼ਾ ਪ੍ਰਮਾਣਿਤ ਹੈ
ਨਣਦੇ ਕੀ ਪੁੱਛਦੀ-
ਤੇਰੇ ਵੀਰ ਨੇ ਮਾਰੀ


ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ
ਰੋਂਦੀ ਭਾਬੋ ਦੇ-
ਨਣਦ ਬੁਰਕੀਆਂ ਪਾਵੇ


ਗੱਡੀ ਜਾਂਦੀ ਐ ਬਣਾਂ ਦੇ ਓਹਲੇ
ਗੱਡੀ ਵਿਚ ਮੈਂ ਰੋਵਾਂ
ਮੇਰੀ ਕੱਤਣੀ ’ਚ ਰੋਣ ਪਟੋਲੇ
ਇਕ ਮੇਰੀ ਨਣਦ ਬੁਰੀ
ਸੱਸ ਗਲੋਟੇ ਤੋਲੇ
ਨਾਰ ਦਿਹਾਜੂ ਦੀ-
ਭਰ ਭਰ ਅੱਖੀਆਂ ਡੋਹਲ਼ੇ


ਨਣਦ ਬਛੇਰੀ ਨੂੰ
ਕੋਈ ਹਾਣ ਦਾ ਮੁੰਡਾ ਨਾ ਥਿਆਵੇ
ਮਾਪਿਆਂ ਨੇ ਵਰ ਟੋਲ੍ਹਿਆ
ਉਹਨੂੰ ਪੱਗ ਬੰਨ੍ਹਣੀ ਨਾ ਆਵੇ
ਮਾਪਿਆਂ ਨੇ ਇਕ ਨਾ ਸੁਣੀ
ਮੇਰੀ ਨਣਦ ਬਹੁੜੀਆਂ ਪਾਵੇ
ਰੋਂਦੀ ਨਣਦੀ ਦੀ
ਓਥੇ ਪੇਸ਼ ਕੋਈ ਨਾ ਜਾਵੇ
ਪਿੱਪਲੀ ਦੇ ਪੱਤ ਵਰਗੀ-
ਮੇਰੀ ਨਣਦ ਚੱਲੀ ਮੁਕਲਾਵੇ


239 - ਬੋਲੀਆਂ ਦਾ ਪਾਵਾਂ ਬੰਗਲਾ