ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/242

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਓਰ-ਭਰਜਾਈ

ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ

ਲੈ ਡੋਰੀਆ ਗੰਢੇ ਦੇ ਪੱਤ ਵਰਗਾ

ਰੋਟੀ ਲੈ ਕੇ ਦਿਓਰ ਦੀ ਚੱਲੀ

ਮੇਰੀ ਬੱਕਰੀ ਚਾਰ ਲਿਆ ਦਿਓਰਾ

ਮੈਂ ਨਾ ਤੇਰਾ ਹੱਕ ਰੱਖਦੀ

ਰੰਨ ਬੱਕਰੀ ਚਰਾਉਣ ਦੀ ਮਾਰੀ

ਲਾਰਾ ਲੱਪਾ ਲਾ ਰੱਖਦੀ

ਮੈਂ ਬੇਰ ਬਜ਼ਾਰੋਂ ਲਿਆਂਦਾ

ਭਾਬੀ ਤੇਰੀ ਗੱਲ੍ਹ ਵਰਗਾ

ਢੂਹੀ ਟੁਟਗੀ ਤਵੀਤਾਂ ਵਾਲ਼ੇ ਦਿਓਰ ਦੀ

ਬੱਕਰੀ ਨੂੰ ਦੇਵਾਂ ਮੱਠੀਆਂ

ਪੁੱਛਦਾ ਦਿਓਰ ਖੜਾ

ਤੇਰਾ ਕੀ ਦੁਖਦਾ ਭਰਜਾਈਏ

ਦਿਓਰ ਕਮਾਰੇ ਦੀ

ਮੰਜੀ ਸੜਕ ਤੇ ਮਾਰੀ

ਦੇਖੀਂ ਦਿਓਰਾ ਭੰਨ ਨਾ ਦਈਂ

ਮੇਰਾ ਪੱਟੀਆਂ ਦੇਖਣ ਵਾਲ਼ਾ ਸ਼ੀਸ਼ਾ


240 - ਬੋਲੀਆਂ ਦਾ ਪਾਵਾਂ ਬੰਗਲਾ