ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਆਪੇ ਦੁੱਧ ਚੁਆ ਕੇ ਲਿਆਵਾਂ
ਰਿੜਕਾਂ ਦੁੱਧ ਮਧਾਣੀ
ਭਾਬੋ ਮਰਦੇ ਦੇ-
ਮੂੰਹ ਵਿਚ ਪਾ ਦਈਂ ਪਾਣੀ
ਸਾਕ ਸਾਕ ਕੀ ਕਰਦਾ ਦਿਓਰਾ
ਤੈਨੂੰ ਸਾਕ ਕਰਾਵਾਂ
ਵੇ ਤੇਰੀ ਮਨਸ਼ਾ ਕਰ ਦਿਆਂ ਪੂਰੀ
ਸਾਕ ਭੈਣ ਦਾ ਲਿਆਵਾਂ
ਲਾਵਾਂ ਹੀਰ ਦੀਆਂ-
ਰਾਂਝੇ ਨਾਲ ਪੜ੍ਹਾਵਾਂ
ਦਿਓਰ ਵਿਆਹਿਆ ਸ਼ੁਕਰ ਮਨਾਇਆ
ਘਰ ਘਰ ਵੰਡੀ ਪੰਜੀਰੀ
ਨੀ ਮੈਂ ਉਡੀ ਫਿਰਾਂ
ਬਣ ਕੇ ਲਾਲ ਭੰਬੀਰੀ
ਨੀ ਮੈਂ ਉਡੀ ਫਿਰਾਂ
ਭਾਬੀ ਮੋਰਨੀਏ ਮੁਰਗਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਗੋਰੇ ਰੰਗ ਦਾ ਮਾਣ ਨਾ ਕਰੀਏ
ਮੁੱਠੀਆਂ ਭਰ ਵਰਤਾਈਏ
ਬਾੜੀ ਦੇ ਖਰਬੂਜ਼ੇ ਵਾਂਗੂੰ
ਮੁਸ਼ਕਣ ਤਾਈਂ ਜਾਈਏ
ਦਿਓਰ ਨਿਆਣੇ ਨੂੰ-
ਨਾ ਝਿੜਕੀਂ ਭਰਜਾਈਏ
ਵੱਟੋ ਵੱਟ ਕੁੜੀਓ
ਮੈਂ ਰੋਟੀ ਲਈ ਜਾਨੀ ਆਂ
ਟਾਹਲੀ ਉੱਤੇ ਪੋਣਾ ਟੰਗ ਆਈ ਆਂ
243 - ਬੋਲੀਆਂ ਦਾ ਪਾਵਾਂ ਬੰਗਲਾ