ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/246

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਛੋਟੇ ਦਿਓਰ ਨੂੰ-
ਨਾਨਕੀਂ ਮੰਗ ਆਈ ਆਂ

ਸੱਸ ਮਰਗੀ

ਰਸੋਈ ਵਿਹਲੀ ਕਰਗੀ
ਆ ਜਾ ਦਿਓਰਾ ਤਾਸ਼ ਖੇਡੀਏ

ਆ ਜਾ ਦਿਓਰਾ

ਬਹਿਜਾ ਪਲੰਘ ਤੇ
ਕਿਵੇਂ ਮਾਰਦਾ ਗੇੜੇ
ਪੇਕਿਆਂ ਤੋਂ ਤੈਨੂੰ ਸਾਕ ਲਿਆਦੂੰ
ਗਲ ਸੁਣ ਬਹਿ ਕੇ ਨੇੜੇ
ਪਤਲੀ ਪਤੰਗ ਜੱਟੀ ਦੇ-
ਨਾਲ਼ ਦਵਾਦੂੰ ਫੇਰੇ

ਘਰ ਜਿਨ੍ਹਾਂ ਦੇ ਪਾਲ਼ੋ ਪਾਲ਼ੀ

ਖੇਤ ਜਿਨ੍ਹਾਂ ਦੇ ਨਿਆਈਆਂ
ਪੁੱਤਰ ਜਿਨ੍ਹਾਂ ਦੇ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ
ਕਾਸਾ ਫੜਕੇ ਮੰਗਣ ਚੜ੍ਹ ਪਏ
ਖੈਰ ਪਾਉਣ ਨਾ ਮਾਈਆਂ
ਚਰਖਾ ਤਾਂ ਜੈ ਕੁਰ ਭਾਬੀ ਦਾ
ਗਿਣ ਗਿਣ ਮੇਖਾਂ ਲਾਈਆਂ
ਹੁਣ ਨਾ ਸਿਆਣਦੀਆਂ-
ਦਿਓਰਾਂ ਨੂੰ ਭਰਜਾਈਆਂ

ਮਾਪਿਆਂ ਦੇ ਘਰ ਪਲ਼ੀ ਲਾਡਲੀ

ਖਾਂਦੀ ਦੁੱਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ

244 - ਬੋਲੀਆਂ ਦਾ ਪਾਵਾਂ ਬੰਗਲਾ