ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/247

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਹਾ ਕੂੜਾ ਕਰਨ ਚੂਹੜੀਆਂ
ਪਾਣੀ ਨੂੰ ਝਿਊਰੀਆਂ ਲਾਈਆਂ
ਸਣੇ ਸੰਦੂਖੀਂ ਅੱਗ ਲਗ ਜਾਂਦੀ
ਜਲਗੀਆਂ ਲੇਫ ਤਲਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਚੜ੍ਹ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਹੁਣ ਨਾ ਸਿਆਣਦੀਆਂ-
ਦਿਓਰਾਂ ਨੂੰ ਭਰਜਾਈਆਂ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਗੋਡੇ ਗੋਡੇ ਗਾਰਾ
ਆ ਜਾ ਭਾਬੀ ਤਾਸ਼ ਖੇਡੀਏ
ਹੋ ਜੂ ਪਾਰ ਉਤਾਰਾ
ਚੌਂਤਰਾ ਢਾਹ ਗਿਆ ਨੀ-
ਬੁਰਛਾ ਦਿਓਰ ਕੁਆਰਾ

ਵਿਹੜੇ ਦੇ ਵਿਚ ਪਈ ਐਂ ਭਾਬੀਏ

ਹਰਾ ਮੂੰਗੀਆ ਤਾਣੀ
ਨੀ ਵੀਰ ਤਾਂ ਮੇਰਾ ਨੌਕਰ ਉਠ ਗਿਆ
ਆਪਾਂ ਹਾਣੋ ਹਾਣੀ
ਉਠ ਕੇ ਨੀ ਭਾਬੋ-
ਭਰਦੇ ਦਿਓਰ ਦਾ ਪਾਣੀ

ਲਿਆ ਦਿਓਰਾ ਆਪਾਂ ਖੁਰਲੀ ਬਣਾਈਏ

ਕੋਲ਼ ਬਣਾਈਏ ਚਰਨਾ
ਇਕ ਚਿੱਤ ਕਰਦਾ ਦਿਓਰ ਮੇਰੇ ਦਾ
ਬਈ ਇਕ ਚਿੱਤ ਕਰਦਾ ਦਿਓਰ ਮੇਰੇ ਦਾ
ਗੱਡ ਦਿਆਂ ਖੇਤ ਵਿਚ ਡਰਨਾ

245 - ਬੋਲੀਆਂ ਦਾ ਪਾਵਾਂ ਬੰਗਲਾ