ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/248

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਾਰੂ ਪੀਵਾਂਗੇ-
ਕੌਲ ਬਾਝ ਨਹੀਂ ਸਰਨਾ

ਆ ਜਾ ਦਿਓਰਾ ਬਹਿ ਜਾ ਪਲੰਘ ਤੇ

ਕੀਕੂੰ ਮਾਰਦਾ ਗੇੜੇ
ਪੇਕਿਆਂ ਤੋਂ ਤੈਨੂੰ ਸਾਕ ਲਿਆ ਦੂੰ
ਬੰਨ੍ਹ ਸ਼ਗਨਾ ਦੇ ਸੇਹਰੇ
ਅੰਗ ਦੀ ਪਤਲੀ ਦੇ-
ਨਾਲ਼ ਲਿਆਦੂੰ ਫੇਰੇ

ਅੱਜ ਤੋਂ ਭਾਬੋ ਨੇਮ ਚੁਕਾ ਲੈ

ਜੇ ਘਰ ਵੜ ਗਿਆ ਤੇਰੇ
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ
ਹੱਥ ਵਿਚ ਗੜਬੀ ਮੇਰੇ
ਜੇ ਮੈਂ ਮਰ ਗਿਆ ਨੀ-
ਵਿਚ ਬੋਲੂੰਗਾ ਤੇਰੇ

ਘਰ ਤਾਂ ਜਿਨ੍ਹਾਂ ਦੇ ਲਾਗੋ ਲਾਗੀ

ਖੇਤ ਜਿੰਨ੍ਹਾਂ ਦੇ ਨਿਆਈਆਂ
ਕੋਲ਼ੋ ਕੋਲ਼ੀ ਮਨ੍ਹੇ ਖਡਾਲੇ
ਗੱਲਾਂ ਕਰਨ ਪਰਾਈਆਂ
ਗੱਲਾਂ ਕਰ ਕਰ ਸਾਧੂ ਹੋ ਗਏ
ਸਿਰ ਪਰ ਜਟਾਂ ਰਖਾਈਆਂ
ਚਿੱਪੀ ਫੜਕੇ ਮੰਗਣ ਚੜ੍ਹਪੇ
ਖੈਰ ਨਾ ਪਾਉਂਦੀਆਂ ਮਾਈਆਂ
ਦਿਓਰਾਂ ਨੂੰ ਝਿੜਕਦੀਆਂ
ਨਾਲ਼ੇ ਨਿੱਜ ਜੰਮੀਆਂ ਭਰਜਾਈਆਂ
ਫੁੱਲ ਵਾਂਗੂੰ ਤਰਜੇਂਗੀ
ਹਾਣ ਦੇ ਮੁੰਡੇ ਨਾਲ਼ ਲਾਈਆਂ
ਲੱਗੀਆਂ ਤ੍ਰਿੰਜਣ ਦੀਆਂ

246 - ਬੋਲੀਆਂ ਦਾ ਪਾਵਾਂ ਬੰਗਲਾ