ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/249

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦ ਗੱਡੀ ਵਿਚ ਆਈਆਂ
ਦੇਖੀਂ ਰੱਬਾ ਚੱਕ ਨਾ ਲਈਂ
ਪੈਰ ਧੋ ਕੇ ਝਾਂਜਰਾਂ ਪਾਈਆਂ
ਪਟਤੀ ਆਸ਼ਕ ਨੇ-
ਦੇਵੇ ਖੜੀ ਦੁਹਾਈਆਂ

ਪਤਲੀ ਨਾਰੀ ਲੱਗਦੀ ਪਿਆਰੀ

ਰੋ ਰੋ ਦਸਦੀ ਕਹਿਣੇ
ਹਸ-ਬੰਦ ਤੇ ਪਿੱਪਲ-ਪੱਤੀਆਂ
ਵਾਲ਼ੇ ਕੰਨੀਂ ਨੀ ਰਹਿਣੇ
ਛੋਟਾ ਦਿਓਰ ਮੈਨੂੰ ਮਾਰੇ ਬੋਲੀਆਂ
ਅਸੀਂ ਬੋਲ ਨੀਂ ਸਹਿਣੇ
ਲੌਂਗ ਤਬੀਤੜੀਆਂ-
ਪਤਲੀ ਨਾਰ ਦੇ ਗਹਿਣੇ

ਆ ਨੀ ਭਾਬੀ ਬਹਿ ਨੀ ਭਾਬੀ

ਦਿਲ ਦੇ ਦੁੱਖ ਸੁਣਾਈਏ
ਪਲੰਘ ਨਮਾਰੀ ਵੱਢ ਵੱਢ ਖਾਂਦਾ
ਕਿੱਕਣ ਰਾਤ ਲੰਘਾਈਏ
ਜੇ ਲੋਕਾਂ ਨੂੰ ਦਰਦ ਦੱਸੀਏ
ਤਾਂ ਦੋਸ਼ੀ ਬਣ ਜਾਈਏ
ਦਿਓਰ ਕੁਮਾਰੇ ਨੂੰ-
ਦਸ ਦਾਰੂ ਭਰਜਾਈਏ

ਜਾਂ ਤਾਂ ਦਿਓਰਾ ਵਿਆਹ ਕਰਵਾ ਲੈ

ਜਾਂ ਕਰਵਾ ਲੈ ਕੰਧ ਵੇ
ਮੈਂ ਬੁਰੀ ਕਰੂੰਗੀ
ਆਕੜ ਕੇ ਨਾ ਲੰਘ ਵੇ

247 - ਬੋਲੀਆਂ ਦਾ ਪਾਵਾਂ ਬੰਗਲਾ