ਇਹ ਵਰਕਾ ਤਸਦੀਕ ਕੀਤਾ ਗਿਆ ਏ
ਨਾ ਭਾਬੀ ਮੈਂ ਵਿਆਹ ਕਰਵਾਉਣਾ
ਨਾ ਕਰਵਾਉਣੀ ਕੰਧ ਨੀ
ਤੂੰ ਗਲਗਲ ਵਰਗੀ, ਮੈਨੂੰ ਬੜੀ ਪਸੰਦ ਨੀ
ਚੜ੍ਹ ਕੇ ਬੈਠ ਚੁਬਾਰੇ
ਰੋਗ ਇਸ਼ਕ ਦਾ ਭੈੜਾ ਹੁੰਦਾ
ਨਾ ਛੱਡੇ ਨਾ ਮਾਰੇ
ਏਸੇ ਦੁੱਖੋਂ ਤੜਫਦੇ ਫਿਰਦੇ
ਲੱਖਾਂ ਲੋਕ ਵਿਚਾਰੇ
ਜੋਗੀ ਜੱਟ ਬਣਗੇ-
ਛੱਡ ਕੇ ਤਖਤ ਹਜ਼ਾਰੇ
ਸੁਣ ਵੱਡੀਏ ਭਰਜਾਈਏ
ਹਾਂ ਤਾਂ ਕਹਿਕੇ ਨਾਂਹ ਨਾ ਕਰੀਏ
ਚਾਅ ਨਾਲ਼ ਕਾਲਜੇ ਲਾਈਏ
ਜੇ ਰੰਗ ਹੋਵੇ ਗੋਰਾ
ਕੁੜਤੀ ਕਢਵੀਂ ਪਾਈਏ
ਰੇਬ ਪਜਾਮੇ ਨੂੰ-
ਅੱਡੀਆਂ ਪਤਲੀਆਂ ਚਾਹੀਏ
ਗੋਡੇ ਗੋਡੇ ਗਾਰਾ
ਤਹਿਮਤ ਲਿਬੜ ਗਿਆ
ਪਤਲੀ ਨਾਰ ਦਿਆ ਯਾਰਾ
ਤਹਿਮਤ ਤੂੰ ਚੱਕ ਲੈ
ਦੰਦ ਵਢਦਾ ਕਬੀਲਾ ਸਾਰਾ
ਚੌਕੜੀ ਢਾਹ ਨੀ ਗਿਆ
ਮੇਰਾ ਬੁਰਛਾ ਦਿਓਰ ਕੰਵਾਰਾ
248 - ਬੋਲੀਆਂ ਦਾ ਪਾਵਾਂ ਬੰਗਲਾ