ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/251

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੌਂਕੜੀ ਮੈਂ ਲਿਪ ਦੂੰ-
ਲਿਆ ਕੇ ਢਾਬ ਤੋਂ ਗਾਰਾ

ਅੱਸੂ ਅਮਰ ਰਹੇ ਨਾ ਕੋਈ

ਕੀ ਦਮ ਦਾ ਭਰਵਾਸਾ
ਜੇ ਜੋਗੀ ਨੂੰ ਖੈਰ ਨਾ ਪਾਈਏ
ਜਾਵੇ ਘਰੋਂ ਨਰਾਸਾ
ਰੰਗ ਰੂਪ ਦਾ ਮਾਣ ਕਰੇਂਦੀ
ਖੁਰਜੂ ਵਾਂਗ ਪਤਾਸਾ
ਜਦ ਭਾਬੀ ਤੂੰ ਝਿੜਕੇਂ ਮੈਨੂੰ
ਦੇਖਣ ਲੋਕ ਤਮਾਸ਼ਾ
ਦਿਓਰ ਕਮਾਰੇ ਦੀ-
ਪੂਰਨ ਕਰਦੇ ਆਸਾ

ਸੋਨੇ ਦਾ ਮੈਂ ਤੰਦੂਰ ਬਣਾਇਆ

ਚਾਂਦੀ ਪਾ ਪਾ ਤਾਇਆ
ਅਟਨ ਬਟਣ ਦੇ ਪੇੜੇ ਕੀਤੇ
ਨੀ ਅਟਨ ਬਟਣ ਦੇ ਪੇੜੇ ਕੀਤੇ
ਆਸ਼ਕ ਧੂੜਾ ਲਾਇਆ
ਭਾਬੋ ਦੀ ਬੈਠਕ 'ਚੋਂ-
ਤਾਸ਼ ਖੇਡਦਾ ਆਇਆ

ਭਾਬੀ ਭਾਬੀ ਕਰਦਾ ਭਾਬੀਏ

ਕਦੇ ਨਾ ਹਸ ਕੇ ਬੋਲੀ
ਨੀ ਅੱਖਾਂ ਗਹਿਰੀਆਂ ਮੱਥੇ ਤਿਊੜੀ
ਅੱਖਾਂ ਗਹਿਰੀਆਂ ਮੱਥੇ ਤਿਊੜੀ
ਦਿਲ ਦੀ ਘੁੰਢੀ ਨਾ ਖੋਲ੍ਹੀ
ਸੋਹਣੀ ਭਾਬੋ ਦੀ-
ਪਾ ਦਿਆਂ ਗਿੱਧੇ ਵਿਚ ਬੋਲੀ

249 - ਬੋਲੀਆਂ ਦਾ ਪਾਵਾਂ ਬੰਗਲਾ