ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/253

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਕ ਚੀਜ਼ ਮੈਂ ਮੰਗਦਾ ਤੈਥੋਂ
ਬਿਨ ਮੁੱਲੀ ਬਿਨ ਤੋਲੀ
ਹੱਥ ਜੋੜ ਕੇ ਅਰਜਾਂ ਕਰਦਾ
ਅੱਡ ਖੜੋਤੀ ਝੋਲੀ
ਸੋਹਣੀ ਭਾਬੋ ਦੀ-
ਪਾ ਦਿਆਂ ਗਿੱਧੇ ਵਿਚ ਬੋਲੀ

ਅੱਧੀ ਰਾਤ ਦਾ ਹਲ਼ ਨੀ ਜੋੜਿਆ

ਵਾਹਤਾ ਕਿੱਲੇ ਦਾ ਘੇਰਾ
ਘਰਦੀ ਨਾਰ ਹੁੰਦੀ ਜੇ ਭਾਬੀ
ਦੂਹਰਾ ਮਾਰਦੀ ਗੇੜਾ
ਭਾਬੀ ਅੱਡ ਕਰਦੇ-
ਬਹੁਤ ਦੁਖੀ ਮਨ ਮੇਰਾ

ਵਿਹੜੇ ਦੇ ਵਿਚ ਖੜੀ ਐਂ ਭਾਬੀਏ

ਮੈਂ ਵੀ ਨਿਗਾਹ ਟਕਾਈ
ਨੀ ਤੂੰ, ਤਾਂ ਸਾਨੂੰ ਯਾਦ ਨੀ ਕਰਦੀ
ਮੈਂ ਨੀ ਦਿਲੋਂ ਭੁਲਾਈ
ਤੇਰੇ ਨਖਰੇ ਨੇ-
ਅੱਗ ਕਾਲਜੇ ਲਾਈ

ਭਾਬੀ ਭਾਬੀ ਕਰਦਾ ਭਾਬੀਏ

ਪੜ੍ਹਦਾ ਤੇਰੀ ਬਾਣੀ
ਨਿੱਕੀ ਜਹੀ ਗਲ ਤੋਂ ਪੈ ਗਿਆ ਝਗੜਾ
ਤੰਦ ਤੋਂ ਬਣ ਗਈ ਤਾਣੀ
ਮਰਦੇ ਦੇਵਰ ਦੇ-
ਮੂੰਹ ਵਿਚ ਪਾ ਦੇ ਪਾਣੀ

251 - ਬੋਲੀਆਂ ਦਾ ਪਾਵਾਂ ਬੰਗਲਾ