ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/259

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹਦੇ ਸੋਨ ਚਿੜੀਆਂ

ਸਹੁਣੀ ਨਿਕਲੀ ਢਾਬ ’ਚੋਂ ਨ੍ਹਾਹ ਕੇ

ਸੁਲਫੇ ਦੀ ਲਾਟ ਵਰਗੀ

ਲੋਕ ਆਖਦੇ ਸ਼ਰਬਤੀ ਟੋਟਾ

ਮੇਰੇ ਭਾ ਦੀ ਅੱਗ ਮੱਚਦੀ

ਰੰਨ ਨ੍ਹਾ ਕੇ ਛੱਪੜ ਚੋਂ ਨਿਕਲੀ

ਸੁਲਫੇ ਦੀ ਲਾਟ ਵਰਗੀ

ਤੂੰ ਵੀ ਸਿਖਲੈ ਹੀਰਿਆ ਹਰਨਾ

ਤੋਰ ਕੁਆਰੀ ਦੀ

ਰੂਪ ਤੈਨੂੰ ਰੱਬ ਨੇ ਦਿੱਤਾ

ਉਡ ਜਾ ਪਟ੍ਹੋਲਾ ਬਣ ਕੇ

ਮਰ ਜਾਣ ਰੱਬ ਕਰਕੇ

ਸੋਹਣੀਆਂ ਰੰਨਾਂ ਦੇ ਰਾਖੇ

ਗੋਰੇ ਰੰਗ ਨੂੰ ਕੋਈ ਨਾ ਪੁੱਛਦਾ

ਮੁੱਲ ਪੈਂਦੇ ਅਕਲਾਂ ਦੇ

ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ

ਸਾਰਾ ਜੱਗ ਵੈਰ ਪੈ ਗਿਆ

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ

ਘੁੰਡ ਵਿਚ ਕੈਦ ਰੱਖੀਆਂ

ਘੁੰਡ ਚੁੱਕ ਕੇ ਦਖਾ ਦੇ ਮੁੱਖੜਾ

ਤੇਰਾ ਕਿਹੜਾ ਮੁੱਲ ਲਗਦਾ

257 - ਬੋਲੀਆਂ ਦਾ ਪਾਵਾਂ ਬੰਗਲਾ