ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਗੋ ਜਾਗੋ ਜਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ


ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕੋ ਪਾਰ ਲੰਘਣੇ


ਜਿਹੜੀ ਸੰਤਾਂ ਨਾਲ਼ ਵਿਹਾਵੇ
ਸੋਈ ਹੈ ਸੁਲੱਖਣੀ ਘੜੀ


ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿਕਦੇ


ਤੇਰੇ ਦਿਲ ਦੀ ਮੈਲ਼ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ


ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ


ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ


ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ


ਤੂੰ ਕਿਹੜਿਆਂ ਰੰਗਾਂ ਵਿਚ ਖੇਡੇਂਂ
ਮੈਂ ਕੀ ਜਾਣਾ ਤੇਰੀ ਸਾਰ ਨੂੰ


ਧਨ ਜੋਬਨ ਫੁੱਲ਼ਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ


ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ

24 - ਬੋਲੀਆਂ ਦਾ ਪਾਵਾਂ ਬੰਗਲਾ