ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/260

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੰਡ ਕੱਢਲੈ ਪਤਲੀਏ ਨਾਰੇ
ਪਾਣੀਆਂ ਨੂੰ ਅੱਗ ਲੱਗ ਜੂ

ਇਕ ਤੇਰਾ ਰੰਗ ਮੁਸ਼ਕੀ

ਦੂਜਾ ਡਾਹ ਲਿਆ ਬੀਹੀ ਵਿਚ ਚਰਖਾ

ਚੱਜ ਨੀ ਵੱਸਣ ਦੇ ਤੇਰੇ

ਕੱਤਣੀ ’ਚ ਲੱਡੂ ਰੱਖਦੀ

ਤੇਰੀ ਕੱਤਣੀ ਨਫੇ ਵਿਚ ਲੈਣੀ

ਮੁੱਲ ਕਰ ਚਰਖੀ ਦਾ

ਚੱਜ ਨੀ ਵੱਸਣ ਦੇ ਤੇਰੇ

ਕੱਤਣੀ ’ਚ ਪਈਆਂ ਰਿਓੜੀਆਂ

ਜੇਹੀ ਤੇਰੀ ਗੁੱਤ ਦੇਖਲੀ

ਜੇਹਾ ਦੇਖ ਲਿਆ ਜਰਗ ਦਾ ਮੇਲਾ

ਤੰਦ ਚਰਖੇ ਨਾ ਪਾਵੇਂ

ਪਟਤੀ ਸ਼ੁਕੀਨੀ ਨੇ

ਬੀਹੀ ਵਿਚ ਨਾ ਪੰਘੂੜਾ ਡਾਹੀਏ

ਪਿਓਕੇ ਪਿੰਡ ਕੁੜੀਏ

ਰੰਨ ਝਾਕਾ ਦੇਣ ਦੀ ਮਾਰੀ

ਡੰਡੀਓਂ ਵੱਟ ਪੈ ਗੀ

ਲੱਛੀ ਕੁੜੀ ਮਹਿਰਿਆਂ ਦੀ

ਘੜਾ ਚੁੱਕਦੀ ਨਾਗ਼ ਵਲ ਖਾਵੇ

ਛੋਟਾ ਘੜਾ ਚੁੱਕ ਲੱਛੀਏ

ਤੇਰੇ ਲੱਕ ਨੂੰ ਜ਼ਰਬ ਨਾ ਆਵੇ

258 - ਬੋਲੀਆਂ ਦਾ ਪਾਵਾਂ ਬੰਗਲਾ