ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/261

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨ ਜੁਆਨੀ ਅਰ ਮਾਪੇ
ਤਿੰਨ ਰੰਗ ਨਹੀਂ ਲੱਭਣੇ

ਕਾਲ਼ੇ ਰੰਗ ਦੀ ਵਿਕੇ ਪਨਸੇਰੀ

ਗੋਰਾ ਰੰਗ ਰੱਤੀਏਂ ਵਿਕੇ

ਗੋਰੇ ਰੰਗ ਨੇ ਸਦਾ ਨੀ ਰਹਿਣਾ

ਭਰ ਭਰ ਵੰਡ ਮੁੱਠੀਆਂ

ਰੋੜ੍ਹ ਰੋੜ੍ਹ ਵੇ ਰੱਬਾ

ਇਹਨਾਂ ਸੋਹਣਿਆਂ ਦੀ
ਰੜਕ ਮਰੋੜ ਵੇ ਰੱਬਾ

ਰੱਬਾ ਚੱਕ ਲੈ ਕਿਸੇ ਦੀ ਆਈ

ਬਿਨ ਮੁਕਲਾਈਆਂ ਨੂੰ

ਗੋਰਾ ਰੰਗ ਟਿੱਬਿਆਂ ਦਾ ਰੇਤਾ

ਵਾ ਆਈ ਉਡਜੂਗਾ

ਜਾਂਦਾ ਜੋਬਨ ਦਸ ਨਾ ਗਿਆ

ਚਿੱਠੀ ਕਿਹੜੇ ਸ਼ਹਿਰ ਨੂੰ ਪਾਵਾਂ

ਜਾਂਦੇ ਹੋਏ ਜੋਬਨ ਦੀ

ਉਡਦੀ ਧੂੜ ਨਜ਼ਰ ਨਾ ਆਵੇ

ਦੰਦੀ ਵੱਢੀ ਤੇ ਅੱਖਾਂ ਭਰ ਆਈਆਂ

ਮਾੜੇ ਹੀਏ ਵਾਲ਼ੀਏ ਰੰਨੇ

ਤੇਰੇ ਰੰਗ ਨੇ ਪਤੰਗ ਬਣ ਜਾਣਾ

ਭਰ ਭਰ ਵੰਡ ਮੁੱਠੀਆਂ

259 - ਬੋਲੀਆਂ ਦਾ ਪਾਵਾਂ ਬੰਗਲਾ