ਇਹ ਸਫ਼ਾ ਪ੍ਰਮਾਣਿਤ ਹੈ
ਨੰਦ ਕੁਰ ਚੰਦ ਕੁਰ ਦੋਨੋਂ ਭੈਣਾਂ
ਚੰਦ ਸੂਰਜ ਦੀਆਂ ਕਿਰਨਾਂ
ਹੁਸਨ ਦੋਹਾਂ ਨੂੰ ਦੇ ਲਿਆ ਰੱਬ ਨੇ
ਖੰਡ ਤੋਂ ਬਣਾ ਲਿਆ ਖੁਰਮਾ
ਅੱਖੀਆਂ ਜਾ ਲੱਗੀਆਂ
ਹੁਣ ਮੁਸ਼ਕਲ ਹੋ ਗਿਆ ਮੁੜਨਾ
ਆਪਣੇ ਯਾਰ ਬਿਨਾਂ-
ਦੋ ਕਰਮਾਂ ਨੀ ਤੁਰਨਾ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜਗੇ ਢੋਲ ਨਗਾਰੇ
ਯਾਰੀ ਤੇਰੀ ’ਚ ਖਟਿਆ ਕੁਸ਼ ਨੀ
ਸੁਣ ਨਮੀਏਂ ਮੁਟਿਆਰੇ
ਅੱਡੀਓਂ ਲੈ ਕੇ ਚੋਟੀ ਤਾਈਂ
ਨਕਸ਼ ਗਿਣ ਦਿਆਂ ਸਾਰੇ
ਸਿਰ ਤੇ ਤੇਰੇ ਸੋਂਹਦਾ ਡੋਰੀਆ
ਕੇਸ ਮੱਖਣ ਦੇ ਪਾਲ਼ੇ
ਮੱਥਾ ਤੇਰਾ ਚੰਨ ਪੁੰਨਿਆਂ ਦਾ
ਪੈਂਦੇ ਨੇ ਚਮਕਾਰੇ
ਸੇਲੀ ਤੇਰੀ ਕਾਲ਼ੇ ਨਾਗ਼ ਦੀ
ਡੰਗ ਇਸ਼ਕ ਦੇ ਮਾਰੇ
ਤੈਂ ਮੈਂ ਮੋਹ ਲਿਆ ਨੀ-
ਕੂੰਜ ਪਤਲੀਏ ਨਾਰੇ
ਆਸ਼ਕ ਆਸ਼ਕ ਨਾ ਕਰਿਆ ਕਰ ਤੂੰ
ਸੁਣ ਲੈ ਆਸ਼ਕ ਦੇ ਝੇੜੇ
ਨਾ ਤਾਂ ਆਸ਼ਕ ਨੇ ਵਿਆਹ ਕਰਵਾਇਆ
ਨਾ ਬੰਨ੍ਹੇ ਨੇ ਸਿਹਰੇ
ਨਾ ਤੇ ਆਸ਼ਕ ਨੇ ਗੱਡੀ ਬੇਦੀ
ਨਾ ਤਾਂ ਲਏ ਨੇ ਫੇਰੇ
ਬਿਨਾਂ ਪੌੜੀਓਂ ਕੋਠੇ ਚੜ੍ਹ ਗਿਆ
263 - ਬੋਲੀਆਂ ਦਾ ਪਾਵਾਂ ਬੰਗਲਾ