ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/268

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਕੀ ਹੋਣਾ ਸੀ
ਦਿਲ ਲੈ ਨੀ ਗਿਆ
ਪੰਗਾ ਪੈ ਨੀ ਗਿਆ
ਦਿਲ ਲੈ ਨੀ ਗਿਆ

ਦੰਦ ਕੌਡੀਆਂ ਬੁਲ੍ਹ ਪਤਾਸੇ

ਗੱਲ੍ਹਾਂ ਸ਼ੱਕਰਪਾਰੇ
ਧੁੰਨੀ ਤੇਰੀ ਕੌਲ ਸ਼ਰਾਬ ਦਾ
ਪੱਟ ਬੋਤਲੋਂ ਭਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਟਹਿਕਦੇ ਤਾਰੇ
ਰਹਿੰਦੇ ਖੂੰਹਦੇ ਉਹ ਪੱਟ ਲੈਂਦੇ
ਕੰਨਾਂ ਕੋਲ਼ ਦੇ ਵਾਲ਼ੇ
ਤੇਰੇ ਬੋਲਾਂ ਨੇ
ਮੈਂ ਪੱਟਿਆ ਮੁਟਿਆਰੇ
ਦੁਖੀਏ ਆਸ਼ਕ ਨੂੰ-
ਨਾ ਝਿੜਕੀਂ ਮੁਟਿਆਰੇ

ਚਕ ਕੇ ਘੜਾ ਤੁਰਪੀ ਢਾਬ ਨੂੰ

ਮਗਰੋਂ ਆਸ਼ਕ ਜਾਵੇ
ਆਉਂਦੀ ਜਾਂਦੀ ਨੂੰ ਕਰੇ ਸੈਨਤਾਂ
ਰਮਜ਼ਾਂ ਨਾਲ਼ ਬੁਲਾਵੇ
ਖੜ ਗਿਆ ਬਾਂਹ ਫੜ ਕੇ-
ਦੁਖੀਆ ਹਾਲ ਸੁਣਾਵੇ

ਨਾਲ਼ ਸਹੇਲੀਆਂ ਚੱਲੀ ਖੇਤ ਨੂੰ

ਤੂੰ ਮਲ ਬਹਿੰਦਾ ਗਲੀਆਂ
ਕੁੜੀਆਂ ਮੈਨੂੰ ਕਰਨ ਝਹੇਡਾਂ
ਯਾਰ ਮਾਰਦਾ ਡਲ਼ੀਆਂ
ਕਲ੍ਹ ਨੂੰ ਆ ਜੀਂ ਭੌਰਾ ਖੂਹ ਤੇ
ਗੱਲਾਂ ਕਰੂੰਗੀ ਖਰੀਆਂ
ਮੇਰੇ ਹਾਣ ਦੀਆਂ-
ਕੁੜੀਆਂ ਉਡੀਕਣ ਖੜੀਆਂ

266 - ਬੋਲੀਆਂ ਦਾ ਪਾਵਾਂ ਬੰਗਲਾ