ਇਹ ਸਫ਼ਾ ਪ੍ਰਮਾਣਿਤ ਹੈ
ਤੇਰੀ ਖਾਤਰ ਘਰ ਬਾਰ ਛੱਡਿਆ
ਖੂਹ ਤੇ ਛੱਡ ਲਏ ਆੜੂ
ਬਿਨਾਂ ਬਸੰਤਰ ਭੁੱਜੀਆਂ ਹੱਡੀਆਂ
ਹੈ ਨਹੀਂ ਰੋਗ ਦਾ ਦਾਰੂ
ਇਸ਼ਕ ਤੇਰੇ ਦਾ ਚੜ੍ਹਿਆ ਤੇਈਆ
ਕਿਹੜਾ ਵੈਦ ਉਤਾਰੂ
ਰੋਂਦੇ ਯਾਰ ਛੱਡਗੀ-
ਤੈਨੂੰ ਕੀ ਮੁਕਲਾਵਾ ਤਾਰੂ
ਹੱਥ ਮੇਰੇ ਵਿਚ ਤੇਰੀ ਅੰਗੂਠੀ
ਉਤੇ ਤੇਰਾ ਨਾਮਾ
ਹਿਜ਼ਰੀਂ ਮੁੱਕੀ ਗ਼ਮੀ ਮੈਂ ਸੁੱਕੀ
ਨਾ ਕੁੱਝ ਪੀਵਾਂ ਖਾਵਾਂ
ਮਾਂ ਮੇਰੇ ਨਾਲ ਹਰਦਮ ਲੜਦੀ
ਕੀਤੀ ਅੱਡ ਭਰਾਵਾਂ
ਦੁੱਖਾਂ ਵਿਚ ਪੈ ਗਈ ਜਿੰਦੜੀ-
ਕੱਲਾ ਟੱਕਰੇਂ ਤਾਂ ਹਾਲ ਸੁਣਾਵਾਂ
ਲੰਬੀ ਹੋਵਾਂ ਬੋਲੀ ਪਾਵਾਂ ਲਲਕਾਰ ਕੇ
ਆਸ਼ਕਾਂ ਦਾ ਦਿਲ ਤੋੜ ਜਾਵਾਂ
ਅੱਡੀ ਮਾਰ ਕੇ
ਈਰਕੇ ਈਰਕੇ ਈਰਕੇ ਨੀ
ਅੱਖਾਂ ਜਾ ਲੜੀਆਂ
ਘੁੰਡ ਚੀਰਕੇ ਨੀ
267 - ਬੋਲੀਆਂ ਦਾ ਪਾਵਾਂ ਬੰਗਲਾ