ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/270

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਿਲ ਦਾ ਮਹਿਰਮ

ਰਾਮ ਰਾਮ ਨੂੰ ਫਿਰੇ ਭਾਲਦੀ
ਜਿਉਂ ਪਾਣੀ ਨੂੰ ਮੱਛੀਆਂ
ਕਹਿਕੇ ਮੁਕਰਨਾ ਕੰਮ ਕੱਚੀਆਂ ਦਾ
ਤੇੜ ਨਭਾਉਂਦੀਆਂ ਪੱਕੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਰਹਿਣ ਜ਼ੁਬਾਨੋਂ ਸੱਚੀਆਂ
ਜਾਂਦੀ ਵਾਰ ਦੀਆਂ-
ਪਾ ਲੈ ਪਟ੍ਹੋਲਿਆ ਜੱਫੀਆਂ

ਨਾਭੇ ਕੰਨੀਂ ਤੋਂ ਆਗੀ ਬੱਦਲੀ

ਚਾਰ ਕੁ ਸਿਟਗੀ ਕਣੀਆਂ
ਕੁੜਤੀ ਭਿੱਜਕੇ ਲੱਗਗੀ ਕਾਲਜੇ
ਸੁਰਮਾ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅਜ ਜਿੰਦੜੀ ਨੂੰ ਬਣੀਆਂ

ਦਾੜ੍ਹੀ ਨਾਲ਼ੋਂ ਮੁੱਛਾਂ ਵਧੀਆਂ

ਮੱਕੀ ਨਾਲ਼ੋਂ ਡੀਲਾ
ਮੱਝ ਤੇਰੀ ਨੇ ਮੁੰਨੀ ਪੁਟਾ ਲੀ
ਕੱਟਾ ਪੁਟਾ ਗਿਆ ਕੀਲਾ
ਮੈਂ ਤਾਂ ਤੇਰੇ ਫਿਕਰ ’ਚ ਕੁੜੀਏ
ਸੁਕ ਕੇ ਹੋ ਗਿਆ ਤੀਲਾ
ਭਲ਼ਕੇ ਉਠ ਜੇਂ ਗੀ-
ਕਰ ਮਿੱਤਰਾਂ ਦਾ ਹੀਲਾ

ਭੀੜੀ ਗਲ਼ੀ ਵਿਚ ਹੋ ਗੇ ਟਾਕਰੇ

ਖੜ੍ਹ ਗਿਆ ਬਾਹੋਂ ਫੜ ਕੇ
ਤੂੰ ਬਿਗਾਨੀ ਧੀ ਵੈਰਨੇ
ਮੇਰਾ ਕਾਲਜਾ ਧੜਕੇ
ਮਾਪਿਆਂ ਤੇਰਿਆਂ ਨੂੰ ਖ਼ਬਰ ਜੇ ਹੋਗੀ

268 - ਬੋਲੀਆਂ ਦਾ ਪਾਵਾਂ ਬੰਗਲਾ