ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਅੱਜ ਯਾਰ ਲੇਟ ਹੋ ਗਿਆ-
ਮੈਨੂੰ ਨੀਂਦ ਮੂਲ ਨਾ ਆਵੇ


ਮੇਰੇ ਯਾਰ ਦਾ ਬਾਣਾ
ਗੋਭੀ ਦੀ ਮੈਂ ਦਾਲ ਬਣਾਵਾਂ
ਮੇਰੇ ਯਾਰ ਦਾ ਖਾਣਾ
ਕੋਠੇ ਉਤੇ ਸੇਜ ਬਛਾਵਾਂ
ਜੂੜੇ ਹੇਠ ਸਰਾਹਣਾ
ਪਿਆਰ ਵੰਡਾ ਲੈ ਵੇ-
ਮੈਂ ਪਿਓਕਿਆਂ ਨੂੰ ਜਾਣਾ


ਛੱਡ ਕੇ ਨਮਾਰ ਦਾ ਮੰਜਾ
ਤੇਰੇ ਮੁੰਜ ਦੇ ਮੰਜੇ ਤੇ ਆਵਾਂ
ਸਾਰੀ ਰਾਤ ਰਹਾਂ ਸੇਜ ਤੇ
ਤੇਰੇ ਪਸੰਦ ਨਾ ਆਵਾਂ
ਹੋਵਾਂ ਸੁਰਮਾਂ ਰਮਜਾਂ ਅੱਖਾਂ ਵਿਚ
ਦੂਣੀ ਆਬ ਚੜ੍ਹਾਵਾ
ਮਰਜਾਂ ਵਿਉਹ ਖਾ ਕੇ
ਤੇਰੇ ਪਸੰਦ ਨਾ ਆਵਾਂ


ਡਿਗੀ ਹੁਲਾਰਾ ਖਾ ਕੇ
ਯਾਰਾਂ ਉਹਦਿਆਂ ਨੂੰ ਖ਼ਬਰਾਂ ਹੋਈਆਂ
ਬਹਿਗੇ ਢੇਰੀਆਂ ਢਾ ਕੇ
ਟੁੱਟਗੀ ਯਾਰੀ ਤੋਂ
ਹੁਣ ਲੰਘਦੀ ਅੱਖ ਬਚਾ ਕੇ
ਲੱਗੀਆਂ ਸਿਆਲ ਦੀਆਂ
ਟੁੱਟੀਆਂ ਪਿੜਾਂ ਵਿਚ ਆ ਕੇ


271 - ਬੋਲੀਆਂ ਦਾ ਪਾਵਾਂ ਬੰਗਲਾ