ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/277

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੋਲ਼ ਸੁਣੀਂਦੀ ਕਾਲ਼ੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਲੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿਚ ਸੁਰਮੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਤੇਰੇ ਤੇ ਮੈਂ ਐਵੇਂ ਭਰਮ ਗਿਆ

ਨੰਗੀਆਂ ਦੇਖ ਕੇ ਬੱਖੀਆਂ
ਜੇ ਮੈਂ ਜਾਣਦਾ ਝਗੜੇ ਪੈਣਗੇ
ਕਾਹਤੋਂ ਲਾਉਂਦਾ ਅੱਖੀਆਂ
ਖੋਹਲ਼ ਸੁਣਾ ਦੇ ਨੀ-
ਕਾਹਤੇ ਦਿਲਾਂ ਵਿਚ ਰੱਖੀਆਂ

ਤੇਰੀ ਮੇਰੀ ਲਗ ਗਈ ਦੋਸਤੀ

ਕਿਉਂ ਲੋਕੀ ਨੇ ਸੜਦੇ
ਗੱਭਲੀ ਗਲ਼ੀ ਵਿਚ ਹੋਣ ਟਾਕਰੇ
ਡਾਂਗ ਦੜਾ ਦੜ ਖੜਕੇ
ਅੱਖੀਆਂ ਪੂੰਝੇਂਂਗੀ-
ਲੜ ਸਾਫੇ ਦਾ ਫੜਕੇ

ਨੰਦੀ ਚੰਦੀ ਦੋਨੋ ਭੈਣਾਂ

ਜ਼ੈਲਦਾਰ ਦੇ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਦਿਓਰ ਦੀ
ਓਥੇ ਮਰਨ ਤਿਹਾਈਆਂ
ਰੋਹੀ ਦੇ ਵਿਚ ਖੂਹ ਸੁਣੀਂਦਾ
ਓਥੇ ਤੁਰ ਕੇ ਆਈਆਂ
ਗੜਵੀ ਲਿਆ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ

275- ਬੋਲੀਆਂ ਦਾ ਪਾਵਾਂ ਬੰਗਲਾ