ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/279

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੋਨੇ ਦਾ ਭਾਅ ਸੁਣਕੇ
ਮੁੰਡਾ ਚਿਤੜ ਝਾੜਦਾ ਆਵੇ
ਜੰਨ ਘੁਮਿਆਰਾਂ ਦੀ
ਵਿਚ ਗਧਾ ਹਿਣਕਦਾ ਆਵੇ
ਗਧੇ ਤੋਂ ਘੁਮਾਰੀ ਡਿਗਪੀ
ਮੇਰਾ ਹਾਸਾ ਨਿਕਲਦਾ ਜਾਵੇ
ਭਾਬੀ ਦਿਓਰ ਬਿਨਾਂ-
ਫੁੱਲ ਵਾਂਗੂ ਕੁਮਲਾਵੇ

ਸਪ ਵਰਗੀ ਤੇਰੀ ਤੋਰ ਸ਼ੁਕੀਨਾ

ਸਿਓ ਵਰਗਾ ਰੰਗ ਤੇਰਾ
ਆਣ ਜਾਣ ਤੇ ਕਿਉਂ ਹੱਟ ਜਾਂਦਾ
ਕਿਉਂ ਨੀ ਦਿੰਦਾ ਦਲੇਰਾ
ਮੈਂ ਤੈਨੂੰ ਆਖ ਰਹੀ-
ਮਾਰ ਸ਼ੁਕੀਨਾਂ ਗੇੜਾ

ਕਾਨਾ ਕਾਨਾ ਕਾਨਾ

ਭਾਗੀ ਦੇ ਬਾਪੂ ਨੇ
ਬੋਤਾ ਬੀਕਾਂਨੇਰ ਤੋਂ ਲਿਆਂਦਾ
ਜਦ ਭਾਗੀ ਉਤੇ ਬਹਿ ਗਿਆ
ਬੋਤਾ ਰੇਲ ਬਰੋਬਰ ਜਾਂਦਾ
ਭਾਗੀ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਦੇ ਵਿਚ ਮਾਰੀ
ਜਾਗਟ ਮਿੱਤਰਾਂ ਦੀ-
ਪੱਚੀਆਂ ਗਦਾਮਾਂ ਵਾਲ਼ੀ

ਤੇਰੀ ਮੇਰੀ ਲਗ ਗੀ ਦੋਸਤੀ

ਨੰਗੀਆਂ ਦੇਖ ਕੇ ਬੱਖੀਆਂ
ਬਹਿ ਦਰਵਾਜ਼ੇ ਗੱਲਾਂ ਕਰਦੇ
ਹੱਥ ਵਿਚ ਫੜਕੇ ਪੱਖੀਆਂ
ਟੁੱਟ ਪੈਣੀਆਂ ਘਰ ਜਾ ਦਸਦੀਆਂ
ਯਾਰੀ ਲਾਉਂਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਣਗੀਆਂ

277 - ਬੋਲੀਆਂ ਦਾ ਪਾਵਾਂ ਬੰਗਲਾ