ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/280

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿਹੜੀਆਂ ਜ਼ੁਬਾਨੋਂ ਪੱਕੀਆਂ
ਖੋਲ੍ਹ ਸੁਣਾ ਦੇ ਨੀ-
ਕਾਹਨੂੰ ਦਿਲਾਂ ਵਿਚ ਰੱਖੀਆਂ

ਸੱਚ ਦੱਸ ਤੂੰ ਮਿੱਤਰਾ

ਲੱਡੂ ਕਿਹੜੇ ਦੇਸ ’ਚੋਂ ਲਿਆਵਾਂ
ਪੁੱਛ ਲੈ ਬਾਣੀਏਂ ਨੂੰ
ਕੀ ਲੱਡੂਆਂ ਦਾ ਨਾਮਾ
ਚੱਕ ਲੈ ਲੱਡੂਆਂ ਨੂੰ
ਮੈਂ ਤੇਰਾ ਨਮਕ ਨਾ ਖਾਵਾਂ
ਮਿੱਤਰਾ ਗ਼ਮ ਨਾ ਕਰੀਂ-
ਮੈਂ ਸਹੁਰੀਂ ਕਦੇ ਨਾ ਜਾਵਾਂ

ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ

ਹੌਲਦਾਰ ਨੂੰ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ

ਜਾਣਹਾਰ ਹੁਣ ਪਿੱਟੀ ਜਾਂਦਾ

ਧੜੇ ਬਿਗਾਨੇ ਚੜ੍ਹਕੇ
ਭਾਈਆਂ ਉਹਦਿਆਂ ਨੂੰ ਹੋਗੀਆਂ ਖ਼ਬਰਾਂ
ਆ ਗੇ ਡਾਂਗਾਂ ਫੜ ਕੇ
ਯਾਰੀ ਵਾਲ਼ਿਆਂ ਦੇ
ਸਿਰ ਤੇ ਗੰਡਾਸੀ ਖੜ ਕੇ

ਸੁਣ ਵੇ ਯਾਰਾ ਸੁਣ ਵੇ ਯਾਰਾ

ਤੈਨੂੰ ਰੱਖਦੀ ਕੰਤ ਨਾਲ਼ੋਂ ਪਿਆਰਾ
ਕੰਤ ਮੇਰੇ ਨੇ ਕੁਝ ਨੀ ਦੇਖਿਆ
ਤੂੰ ਰਸ ਲੈ ਗਿਆ ਸਾਰਾ
ਕੂੰਜ ਕੁਰਲਾਉਂਦੀ ਨੂੰ-
ਮਿਲਜਾ ਸੁਹਣਿਆਂ ਯਾਰਾ

278 - ਬੋਲੀਆਂ ਦਾ ਪਾਵਾਂ ਬੰਗਲਾ