ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/285

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੂਠੀ ਪੈਗੀ ਬਚਨਾਂ ਤੋਂ
ਮੱਥੇ ਯਾਰ ਦੇ ਲੱਗਿਆ ਨਾ ਜਾਵੇ

ਕਿਹੜੇ ਰਾਹ ਮੁਕਲਾਵੇ ਜਾਵਾਂ

ਮਿੱਤਰਾਂ ਦੇ ਹਲ਼ ਚੱਲਦੇ

ਸੁਹਣੇ ਯਾਰ ਨੇ ਕੁਵੇਲੇ ਅੱਖ ਮਾਰੀ

ਔਖੀ ਹੋਗੀ ਕੰਧ ਟੱਪਣੀ

ਸੁਹਣਾ ਚਿੱਟਿਆਂ ਦੰਦਾਂ ਨਾਲ਼ ਹੱਸ ਕੇ

ਲੈ ਗਿਆ ਮੇਰੀ ਜਿੰਦ ਕੱਢ ਕੇ

ਗੋਦੀ ਚੁੱਕ ਲੈ ਮਲਾਹਜ਼ੇਦਾਰਾ

ਨੱਚਦੀ ਦੇ ਪੈਰ ਘਸ ਗੇ

ਮੇਰਿਆ ਖੰਡਦਿਆ ਖੇਲਣਿਆਂ ਯਾਰਾ

ਲੰਘ ਜਾ ਬਾਜ਼ਾਰ ਵਿਚ ਦੀ

ਤਾਹਨਾ ਤੇਰਾ ਤੀਰ ਮਿੱਤਰਾ

ਮੇਰੇ ਅਜੇ ਵੀ ਕਲੇਜੇ ਵਿਚ ਰੜਕੇ

ਤੇਰੇ ਲਗਦੇ ਨੇ ਬੋਲ ਪਿਆਰੇ

ਚੌਕੀਦਾਰਾ ਲੈ ਲੈ ਮਿੱਤਰਾ

ਹੱਥ ਤੇਰਾ ਕਾਲਜਾ ਮੇਰਾ

ਕੱਢ ਲੈ ਰੁੱਗ ਭਰ ਕੇ

ਮੈਂ ਤਾਂ ਲੱਗੀਆਂ ਦੇ ਬੋਲ ਪੁਗਾਵਾਂ

ਘਰ ਤੇਰਾ ਦੂਰ ਮਿੱਤਰਾ

ਭਿੱਜ ਗਈ ਰੂਹ ਮਿੱਤਰਾ

ਸ਼ਾਮ ਘਟਾ ਚੜ੍ਹ ਆਈਆਂ

283 - ਬੋਲੀਆਂ ਦਾ ਪਾਵਾਂ ਬੰਗਲਾ