ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/286

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਰੋਟੀ ਖਾ ਜੀਂ ਭੂਆ ਦਾ ਪੁੱਤ ਬਣ ਕੇ
ਮਿੱਤਰਾ ਦੂਰ ਦਿਆ

ਚੱਲ ਮਿੱਤਰਾ ਘਰ ਮੇਰੇ

ਕਰਦੀ ਬੇਨਤੀਆਂ

ਯਾਰੀ ਤੋੜ ਕੇ ਖੁੰਡਾਂ ਤੇ ਬਹਿ ਗਿਆ

ਹੁਣ ਕਿਹੜਾ ਰੱਬ ਬਣ ਗਿਆ

ਯਾਰੀ ਟੁੱਟੀ ਦਾ ਕੀ ਲਾਜ ਬਣਾਈਏ

ਰੱਸਾ ਹੋਵੇ ਗੱਠ ਦੇ ਲਈਏ

ਜਦ ਚੰਦ ਬੱਦਲੀ ਵਿਚ ਆਇਆ

ਭੁੱਲਗੀ ਯਾਰ ਦੀ ਗਲ਼ੀ

ਯਾਰੀ ਕੱਚਿਆ ਮਸ਼ੂਕਾ ਤੇਰੀ

ਮੇਹਣੋ ਮੇਹਣੀ ਹੋ ਕੇ ਟੁੱਟਗੀ

ਰਾਹ ਭੁੱਲਗੀ ਮੋੜ ਤੇ ਆ ਕੇ

ਲੰਬੀ ਸੀਟੀ ਮਾਰ ਮਿੱਤਰਾ

ਮੈਂ ਕਪੜੇ ਦੇਖ ਕੇ ਡੁਲ੍ਹਗੀ

ਦਿਲ ਦਿਆ ਕੰਗਾਲ ਮਿੱਤਰਾ

ਸਰੀ ਨਾ ਕੰਗਾਲਾ ਯਾਰਾ

ਇਕ ਤੈਥੋਂ ਮੰਗੀ ਕੁੜਤੀ

ਖੱਦਰ ਹੱਡਾਂ ਨੂੰ ਖਾਵੇ

ਮਲਮਲ ਲਿਆ ਦੇ ਮਿੱਤਰਾ

ਤੇਰੇ ਮੂਹਰੇ ਥਾਨ ਸੁੱਟਿਆ

ਸੁੱਥਣ ਸਮਾ ਲੈ ਚਾਹੇ ਲਹਿੰਗਾ

284 - ਬੋਲੀਆਂ ਦਾ ਪਾਵਾਂ ਬੰਗਲਾ