ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/288

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਐਵੇਂ ਦੋ ਕਲਬੂਤ ਬਣਾਏ
ਤੇਰੀ ਮੇਰੀ ਇਕ ਜਿੰਦੜੀ

ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ

ਤੇਰੀ ਆਈ ਮੈਂ ਮਰਜਾਂ

ਤੇਰਾ ਵਾਲ਼ ਵਿੰਗਾ ਨਾ ਹੋਵੇ

ਤੇਰੀ ਆਈ ਮੈਂ ਮਰਜਾਂ

ਲੋਕਾਂ ਭਾਣੇ ਕੱਢਾਂ ਗਾਲ਼ੀਆਂ

ਤੈਨੂੰ ਦੇਖ ਕੇ ਖੰਨਾ ਟੁੱਕ ਖਾਵਾਂ

ਤੇਰਾ ਕੁਛ ਨਾ ਦੁਖੇ ਮੁੱਟਿਆਰੇ

ਤੇਰੀ ਆਈ ਮੈਂ ਮਰਜਾਂ

ਤੈਨੂੰ ਬਦੀ ਨਾ ਨੰਦ ਕੁਰੇ ਕੋਈ

ਮਿੱਤਰਾਂ ਨੂੰ ਨਿਤ ਬਦੀਆਂ

ਦੰਦੀ ਵੱਢ ਲੈ ਜਿਗਰੀਆ ਯਾਰਾ

ਕਹਿ ਦੂੰਗੀ ਭਰਿੰਡ ਲੜਗੀ

ਉਠ ਖੜ ਰਾਜ ਕੁਰੇ

ਨਬਜਾਂ ਦੇਖਣ ਪਿਆਰੇ

ਦਰਸਣ ਸਜਣਾਂ ਦੇ

ਲਗਦੇ ਤੀਰਥਾਂ ਵਰਗੇ

ਤੈਨੂੰ ਚੰਦ ਦੇ ਬਹਾਨੇ ਦੇਖਾਂ

ਕੋਠੇ ਉੱਤੇ ਚੜ੍ਹ ਮਿੱਤਰਾ

ਤੈਨੂੰ ਹਾਰ ਬਣਾ ਕੇ ਗਲ਼ ਪਾਵਾਂ

ਕੋਠੇ ਉਤੇ ਆ ਜਾ ਮਿੱਤਰਾ

286 - ਬੋਲੀਆਂ ਦਾ ਪਾਵਾਂ ਬੰਗਲਾ