ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/289

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਗੋਰੇ ਰੰਗ ਤੋਂ ਬਦਲ ਗਿਆ ਕਾਲ਼ਾ
ਕੀ ਗ਼ਮ ਖਾ ਗਿਆ ਮਿੱਤਰਾਂ

ਯਾਰ ਪੁਛਦੇ ਗੱਡੀ ਦਾ ਜੂਲਾ ਫੜਕੇ

ਫੇਰ ਕਦ ਆਵੇਂਗੀ

ਗੱਡੀ ਮਗਰ ਖੜੋਤਿਆ ਯਾਰਾ

ਮੈਂ ਕੀ ਤੈਨੂੰ ਪੰਡ ਬੰਨ੍ਹ ਦਿਆਂ

ਅਸੀਂ ਕਿਹੜਾ ਪੰਡ ਮੰਗਦੇ

ਸਾਥੋਂ ਰੋਂਦੀ ਝੱਲੀ ਨਾ ਜਾਵੇਂ

ਅੱਜ ਹੋਗੀ ਹੀਰ ਪਰਾਈ

ਕੁੜੀਆਂ ਨੂੰ ਲੈ ਜੋ ਮੋੜ ਕੇ

ਰੰਡੀ ਹੋਗੀ ਮੁਕਲਾਵੇ ਜਾਂਦੀ

ਮਿੱਤਰਾਂ ਦੀ ਹਾ ਪੈਗੀ

ਮਾਪੇ ਤੈਨੂੰ ਘੱਟ ਰੋਣਗੇ

ਬਹੁਤੇ ਰੋਣਗੇ ਯਾਰ ਸੁਨੇਹੀ

ਯਾਰ ਰੋਵੇ ਕਿੱਕਰਾਂ ਦੇ ਓਹਲੇ

ਗੱਡੀ ਵਿਚ ਮੈਂ ਰੋਵਾਂ

ਨੌਕਰ ਹੋਵੇ ਪਾਵਾਂ ਚਿੱਠੀਆਂ

ਸਾਧੂ ਹੋਏ ਦਾ ਕੀ ਲਾਜ ਬਣਾਈਏ

ਟੁਟਗੀ ਯਾਰੀ ਪੱਠੀਏ

ਮਨ ਮੁੜਿਆ ਹੈ ਦੀਂਹਦੀ ਨੀ

ਮੇਰੀ ਲਗਦੀ ਕਿਸੇ ਨਾ ਦੇਖੀ

ਟੁੱਟਦੀ ਨੂੰ ਜੱਗ ਜਾਣਦਾ

287 - ਬੋਲੀਆਂ ਦਾ ਪਾਵਾਂ ਬੰਗਲਾ