ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/290

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿੱਤ ਨਾ ਤੀਆਂ ਵਿਚ ਲਗਦਾ
ਯਾਰ ਬੀਮਾਰ ਪਿਆ

ਝੂਠੇ ਦਾਅਵੇ ਮਿੱਤਰਾਂ ਦੇ

ਲੈ ਜਾਣਗੇ ਜਿਨ੍ਹਾਂ ਨੇ ਦੰਮ ਖਰਚੇ

ਮੁੰਡਿਆ ਬਲੋਚਾਂ ਦਿਆ

ਤੇਰੇ ਢੋਲੇ ਰੜਕਦੇ ਹਿੱਕ ਤੇ

ਮੇਰੇ ਯਾਰ ਨੇ ਚੁਬਾਰਾ ਪਾਇਆ

ਚੜ੍ਹਦੀ ਦੇ ਪੱਟ ਫੁਲਗੇ

ਖੱਟੀ ਅਪਣੇ ਖਸਮ ਦੀ ਖਾਈਏ

ਯਾਰ ਦਾ ਨਾ ਘਰ ਪੱਟੀਏ

ਪੱਟੀ ਜਾਵੇਂਗੀ ਕਦੇ ਨੀ ਘਰ ਵਸਣਾ

ਦੋ ਦੋ ਯਾਰ ਰਖਦੀ

ਕੀੜੇ ਪੈਣਗੇ ਮਰੇਂਗੀ ਸੱਪ ਲੜਕੇ

ਮਿੱਤਰਾਂ ਨੂੰ ਦਗਾ ਦੇਣੀਏਂ

ਯਾਰੀ ਲਾਈ ਸੀ ਗੁਆਂਢਣ ਕਰਕੇ

ਘਰ ਬਾਰ ਲੈਗੀ ਲੁੱਟ ਕੇ

ਇਹਦੀ ਪਿੰਡ ਦੇ ਮੁੰਡੇ ਨਾਲ਼ ਯਾਰੀ

ਘੜਾ ਨਾ ਚੁਕਾਇਓ ਕੁੜੀਓ

ਖਸਮਾਂ ਨੂੰ ਖਾਣ ਕੁੜੀਆਂ

ਆਪੇ ਚੁਕ ਲੂੰ ਮੌਣ ਤੇ ਧਰ ਕੇ

ਕਾਹਨੂੰ ਮਾਰਦੈਂ ਚੰਦਰਿਆ ਡਾਕੇ

ਔਖੀ ਹੋਜੂ ਕੈਦ ਕੱਟਣੀ

288 - ਬੋਲੀਆਂ ਦਾ ਪਾਵਾਂ ਬੰਗਲਾ