ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/291

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਯਾਰ ਡਾਕੇ ਮਾਰਦਾ ਨਾ ਸਮਝਾਇਆ
ਲੰਬੇ ਲੰਬੇ ਬੈਣ ਪਾਉਨੀ ਐਂ

ਕਾਹਨੂੰ ਰੋਨੀਂਏਂ ਢਿੱਲੇ ਜਹੇ ਬੁਲ੍ਹ ਕਰਕੇ

ਆਸ਼ਕਾਂ ਨੂੰ ਨਿੱਤ ਬਦੀਆਂ

ਲੱਕ ਬੰਨ੍ਹਕੇ ਪਤਣਾਂ ਤੇ ਖੜੀਆਂ

ਜਿਨ੍ਹਾਂ ਨੂੰ ਲੋੜ ਮਿੱਤਰਾਂ ਦੀ

ਮਿੱਤਰਾਂ ਨੇ ਫੁੱਲ ਮੰਗਿਆ

ਸਾਰਾ ਬਾਗ ਹਵਾਲੇ ਕੀਤਾ

ਮਿੱਤਰਾਂ ਦੀ ਲੂਣ ਦੀ ਡਲ਼ੀ

ਤੂੰ ਮਿਸ਼ਰੀ ਕਰਕੇ ਜਾਣੀਂ

ਪਾਰ ਲੰਘਣਾ ਸਜਨ ਨੂੰ ਮਿਲਣਾ

ਹੱਥ ਨਾਲ਼ ਹੱਥ ਜੋੜਦੀ

ਅੱਧੀ ਤੇਰੀ ਆਂ ਮਲਾਹਜੇਦਾਰਾ

ਅੱਧੀ ਆ ਮੈਂ ਹੌਲਦਾਰ ਦੀ

ਜੀਹਦੇ ਘਰ ਦੇ ਘੂਰਦੇ ਮਾਪੇ

ਉਹਦੀ ਯਾਰੀ ਨਹੀਂ ਨਿੱਭਦੀ

ਕੰਧ ਟੱਪ ਕੇ ਭਨਾ ਲੇ ਗੋਡੇ

ਮਿੱਤਰਾਂ ਦੇ ਮਿਲਣੇ ਨੂੰ

ਕੱਚੇ ਦੁੱਧ ਨੂੰ ਜਾਗ ਨਾ ਲਾਵਾਂ

ਝਾਕਾਂ ਯਾਰ ਦੀਆਂ

ਤੇਰੀ ਯਾਰੀ ਨੇ ਵਫ਼ਾ ਨਾ ਕੀਤਾ

ਲੱਗ ਗਈਆਂ ਹੱਥਕੜੀਆਂ

289 - ਬੋਲੀਆਂ ਦਾ ਪਾਵਾਂ ਬੰਗਲਾ