ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/292

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ
ਸੜ ਗਈਆਂ ਲਾਲ ਬੁੱਲ੍ਹੀਆਂ

ਕੁੱਤੀ ਮਰਜੇ ਗੁਆਂਢਣੇ ਤੇਰੀ

ਗਲ਼ੀ ਵਿਚੋਂ ਯਾਰ ਮੋੜਿਆ

ਹੱਥੀਂ ਯਾਰ ਵਿਦਾ ਨਾ ਕੀਤਾ

ਦਿਲ ਵਿਚ ਰੋਸ ਰਹਿ ਗਿਆ

ਗਲ਼ ਲੱਗ ਕੇ ਯਾਰ ਦੇ ਰੋਈ

ਮਾਪਿਆਂ ਝਿੜਕ ਦਿੱਤੀ

ਮੇਰੀ ਸੱਸ ਭਰਮਾਂ ਦੀ ਮਾਰੀ

ਹੱਸ ਕੇ ਨਾ ਲੰਘ ਵੈਰੀਆ

ਫੋਟੋ ਤੇਰੀ ਨੂੰ

ਨਿੱਤ ਉਠਕੇ ਕਾਲਜੇ ਲਾਵਾਂ

ਝੂਠੀ ਪੈਗੀ ਬਚਨਾਂ ਤੋਂ

ਮੱਥੇ ਯਾਰ ਦੇ ਲੱਗਿਆ ਨਾ ਜਾਵੇ

ਸੁਫਨੇ ’ਚ ਪੈਣ ਜੱਫੀਆਂ

ਅੱਖ ਖੁਲ੍ਹੀ ਤੇ ਨਜ਼ਰ ਨਾ ਆਇਆ

ਕੁੱਲੀ ਯਾਰ ਦੀ ਸੁਰਗ ਦਾ ਝੂਟਾ

ਅੱਗ ਲੱਗੇ ਮੰਦਰਾਂ ਨੂੰ

ਜਿੰਦ ਯਾਰ ਦੇ ਮੰਜੇ ਤੇ ਨਿਕਲੇ

ਸੁਰਗਾਂ ਨੂੰ ਜਾਣ ਹੱਡੀਆਂ

290 - ਬੋਲੀਆਂ ਦਾ ਪਾਵਾਂ ਬੰਗਲਾ