ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/293

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਤੀਂ ਯਾਰ ਨੇ ਗਲ਼ੇ ਨਾਲ਼ ਲਾਈ
ਰੱਬ ਦਾ ਦੀਦਾਰ ਹੋ ਗਿਆ

ਚੰਨ ਭਾਵੇਂ ਨਿੱਤ ਚੜ੍ਹਦਾ

ਸਾਨੂੰ ਸਜਨਾਂ ਬਾਝ ਹਨ੍ਹੇਰਾ

ਜਿੰਦ ਨਿਕਲੇ ਦੋਹਾਂ ਦੀ ਸਾਂਝੀ

ਪੱਟਾਂ ਉੱਤੇ ਸੀਸ ਧਰ ਕੇ

ਤੈਨੂੰ ਵੇਖ ਕੇ ਸਬਰ ਨਾ ਆਵੇ

ਯਾਰਾ ਤੇਰਾ ਘੁੱਟ ਭਰਲਾਂ

291 - ਬੋਲੀਆਂ ਦਾ ਪਾਵਾਂ ਬੰਗਲਾ