ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/294

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਓਂ ਭੁਲਣਾ ਵਿਛੋੜਾ ਤੇਰਾ

ਨਹੀਓਂ ਭੁਲਣਾ ਵਿਛੋੜਾ ਤੇਰਾ
ਸੱਭੇ ਦੁਖ ਭੁਲ ਜਾਣਗੇ

ਯਾਰ ਤੁਰ ਗਿਆ ਵਿਛੋੜਾ ਦੇ ਕੇ

ਬੈਠੀ ਰੋਵਾਂ ਚਰਖੇ ਤੇ

ਤੰਦ ਤੇਰਿਆਂ ਦੁੱਖਾਂ ਦੀ ਪਾਵਾਂ

ਚਰਖਾ ਮੈਂ ਕੱਤਦੀ

ਕਿਤੇ ਹੋਣਗੇ ਸਬੱਬ ਨਾਲ਼ ਮੇਲੇ

ਅਜ ਦੇ ਵਿਛੜਿਆਂ ਦੇ

ਅੱਖਾਂ ਗਹਿਰੀਆਂ ਤੇ ਦਿਲ ਕੁਮਲਾਏ

ਜਿਨ੍ਹਾਂ ਦੇ ਰਾਤੀਂ ਯਾਰ ਵਿਛੜੇ

ਗੱਡੀ ਵਿਚ ਮੈਂ ਰੋਵਾਂ

ਯਾਰ ਰੋਵੇ ਕਿੱਕਰਾਂ ਦੇ ਓਹਲੇ

ਯਾਰ ਰੋਣ ਪਿੱਪਲਾਂ ਦੀ ਛਾਵੇਂ

ਗੱਡੀ ਵਿਚ ਮੈਂ ਰੋਵਾਂ

ਰੋਂਦੀ ਯਾਰਾਂ ਨੂੰ

ਨਾਂ ਵੀਰੇ ਦਾ ਲੈ ਕੇ

ਮੇਰਾ ਪੈਰ ਪਿਛਾਂਹ ਨੂੰ ਜਾਵੇ

ਮਿੱਤਰਾਂ ਦਾ ਪਿੰਡ ਛੱਡਕੇ

292 - ਬੋਲੀਆਂ ਦਾ ਪਾਵਾਂ ਬੰਗਲਾ